ਰਵੀ ਸ਼ਰਮਾ ਮੁੱਲਾਂਪੁਰ ਨੇ ਸਮਰਥਕਾਂ ਸਮੇਤ ਮਘਾਈ ਚੋਣ ਮੁਹਿੰਮ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਅੱਜ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਮੁੱਲਾਂਪੁਰ ਗਰੀਬਦਾਸ ਤੋਂ ਸਮਾਜ ਸੇਵੀ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੀ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੇ ਅੱਜ ਚੋਣ ਨਿਸ਼ਾਨ ਮਿਲਦਿਆਂ ਹੀ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿਤੀ ਹੈ। ਗੱਲਬਾਤ ਕਰਦਿਆਂ ਰਵੀ ਸ਼ਰਮਾ ਦੇ ਭਰਾ ਗੋਲੂ ਪਹਿਲਵਾਨ ਨੇ ਦੱਸਿਆ ਕਿ ਸ੍ਰੀ ਰਵੀ ਸ਼ਰਮਾ ਨੂੰ ਬਾਲਟੀ ਚੋਣ ਨਿਸ਼ਾਨ ਮਿਲਿਆ ਹੈ। ਅੱਜ ਉਨ੍ਹਾਂ ਨੇ ਆਪਣੇ ਸਮਰਥਕਾਂ ਸਮੇਤ ਆਪਣੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋ ਕੇ ਵੋਟਰਾਂ ਨੂੰ ਆਪਣੇ ਚੋਣ ਮੈਨੀਫੈਸਟੋ ਸੰਬੰਧੀ ਅਤੇ ਚੋਣ ਨਿਸ਼ਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਸਬਾ ਮੁੱਲਾਂਪੁਰ ਗਰੀਬਦਾਸ ਵਾਸੀਆਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਏਥੇ ਜ਼ਿਕਰਯੋਗ ਹੈ ਕਿ ਸ੍ਰੀ ਰਵੀ ਸ਼ਰਮਾ ਜਿਹੜੇ ਕਿ ਮੁੱਲਾਪੁਰ ਗਰੀਬਦਾਸ ਦੇ ਨਾਮੀ ਪਹਿਲਵਾਨ ਵਜੋਂ ਪਿੰਡ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਰੌਸ਼ਨ ਕਰ ਚੁੱਕੇ ਹਨ। ਹੁਣ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਹੀ ਆਪਣੇ ਭਰਾ ਗੋਲੂ ਪਹਿਲਵਾਨ ਨੇ ਰਲ ਕੇ ਕੁਸ਼ਤੀ ਅਖਾੜਾ ਚਲਾ ਰਹੇ ਹਨ। ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਵਿੱਚ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤਕਰੀਬਨ 40 + ਨੌਜਵਾਨ ਲੜਕੇ ਲੜਕੀਆਂ ਨੂੰ ਆਪਣੇ ਕਿੱਤੇ ਅਤੇ ਹੋਰ ਖੇਤਰਾਂ ਵਿੱਚ ਰੁਜ਼ਗਾਰ ਮੁੱਹਈਆ ਕੀਤਾ ਹੈ। ਰਵੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਨਾਹਰੇ “ਮੇਰਾ ਮੇਰੇ ਪਿੰਡ ਲਈ ਨੇਕ ਇਰਾਦਾ, ਕਰਾਂਗਾ ਪੂਰਾ ਹਰ ਕੀਤਾ ਵਾਅਦਾ” ਅਨੁਸਾਰ ਇਸ ਚੋਣ ਵਿੱਚ ਕਾਮਯਾਬ ਹੋਣ ਤੋਂ ਬਾਅਦ ਮੈਨੀਫੈਸਟੋ ਮੁਤਾਬਕ ਕੀਤਾ ਹਰ ਵਾਅਦਾ ਪੂਰਾ ਕਰਾਂਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਕੀਮਤੀ ਵੋਟ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਤਾਂ ਜੋ ਪਿੰਡ ਦੀ ਬੇਹਤਰੀ ਲਈ ਕੰਮ ਕੀਤੇ ਜਾ ਸਕਣ। ਇਸ ਮੌਕੇ ਉਨ੍ਹਾਂ ਨਾਲ ਗੋਲੂ ਪਹਿਲਵਾਨ, ਗੋਲਡੀ, ਪ੍ਰਿਸ, ਰਣਧੀਰ ਸਿੰਘ ਧੀਰਾ, ਹਰਪ੍ਰੀਤ ਕੌਰ, ਤੇਜਪਾਲ ਸਿੰਘ ਲਟਾਵਾ ਆਦਿ ਹਾਜ਼ਰ ਸਨ।