www.sursaanjh.com > Uncategorized > ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਮਰਾਲ਼ਾ ਨੂੰ 21000 ਰੁਪਏ ਦੀ ਮਾਲੀ ਮਦਦ – ਗੁਰਪ੍ਰੀਤ ਸਿੰਘ ਬੇਦੀ

ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਮਰਾਲ਼ਾ ਨੂੰ 21000 ਰੁਪਏ ਦੀ ਮਾਲੀ ਮਦਦ – ਗੁਰਪ੍ਰੀਤ ਸਿੰਘ ਬੇਦੀ

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਮਰਾਲ਼ਾ ਨੂੰ ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ 21000 ਰੁਪਏ ਦੀ ਮਾਲੀ ਮਦਦ ਕੀਤੀ 🏦🌳
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਘਰ-ਘਰ  ਵੱਡਾ ਹੁੰਗਾਰਾ-ਗੁਰਪ੍ਰੀਤ ਸਿੰਘ ਬੇਦੀ
ਹਰ ਰੋਜ਼ ਘਰਾਂ ਵਿੱਚ ਲਗਾਏ ਜਾ ਨੇ ਫ਼ਲਦਾਰ ਰੁੱਖ
ਮਿਹਨਤ ਤੇ ਲਗਨ ਨੂੰ ਪੈਣ ਲੱਗਿਆ ਹੈ ਆਸਾਂ – ਉਮੀਦਾਂ ਦਾ ਬੂਰ ਤੇ ਰੁੱਖਾਂ – ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ  ਵੱਡਾ ਹੋ ਰਿਹਾ 
ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਕਤੂਬਰ:
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ  ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ  ਵੱਡਾ ਹੁੰਦਾ ਜਾ ਰਿਹਾ ਹੈ।”  ਇਹ ਸ਼ਬਦ ਸਮਰਾਲ਼ਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਦੱਸਿਆ ਕਿ ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ  ਟੀਮ ਵੱਲੋਂ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ ਤਹਿਤ  ਲਗਾਏ ਜਾ ਰਹੇ ਹਨ। ਇਸ ਟੀਮ ਵੱਲੋਂ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਮਰਾਲ਼ਾ ਨੂੰ ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ 21000 ਰੁਪਏ ਦੀ ਮਾਲੀ ਮਦਦ ਕੀਤੀ ਗਈ। 
ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਪੰਜਾਬ ਕਦੇ ਪਿੱਪਲਾਂ-ਬੋਹੜਾਂ ਦੀ ਛਾਂ ਥੱਲੇ ਪਲਦਾ ਸੀ। ਉਨ੍ਹਾਂ ਪੰਜਾਬ ਦੇ ਆਵਾਮ ਨੂੰ ਸੱਦਾ ਦਿੰਦਿਆਂ ਕਿਹਾ ਕਿ ”ਆਓ ਆਪਾਂ ਸਾਰੇ ਰਲ਼-ਮਿਲ਼ ਆਪਣੇ ਵਿਰਾਸਤੀ ਰੁੱਖਾਂ ਨਾਲ ਸਾਂਝ ਪਾਈਏ।  ਫਲ਼ਦਾਰ ਬੂਟੇ ਲਾਵਾਂਗੇ ਤਾਂ ਫਲ਼ ਖਾਵਾਂਗੇ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ਼ ਹੀ ਵਾਤਾਵਰਣ ਦੇ ਪਤਨ ਨੂੰ ਰੋਕਿਆ ਜਾ ਸਕਦਾ ਹੈ।”           

Leave a Reply

Your email address will not be published. Required fields are marked *