ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਅੰਮ੍ਰਿਤਸਰ ਵਿਖੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਰਚਾਇਆ ਗਿਆ 30ਵਾਂ ਅੰਤਰਰਾਸ਼ਟਰੀ/ਅੰਤਰਰਾਜੀ ਮਿੰਨੀ ਕਹਾਣੀ ਸਮਾਗਮ – ਹਰਪ੍ਰੀਤ ਸਿੰਘ ਰਾਣਾ
ਅੰਮ੍ਰਿਤਸਰ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ:
5-6 ਅਕਤੂਬਰ 2024 ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਅੰਮ੍ਰਿਤਸਰ ਵਿਖੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਹੋਰ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ 30ਵੇਂ ਅੰਤਰਰਾਸ਼ਟਰੀ/ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਵਿਚ ਬਤੌਰ ਮਿੰਨੀ ਕਹਾਣੀ ਲੇਖਕ ਅਤੇ ਆਲੋਚਕ ਸ਼ਿਰਕਤ ਕਰਦਿਆਂ ਦੀਆਂ ਕੁਝ ਯਾਦਗਾਰੀ ਤਸਵੀਰਾਂ। ਇਸ ਸਮਾਗਮ ਵਿਚ ਪੰਜਾਬੀ ਲੇਖਕਾਂ ਤੋਂ ਇਲਾਵਾ ਦੇਸ਼ ਦੇ ਵੱਖ -ਵੱਖ ਸੂਬਿਆਂ ਤੋਂ ਜਿੱਥੇ ਹਿੰਦੀ ਲਘੂ ਕਥਾਕਾਰਾਂ ਸ਼ਾਮਿਲ ਹੋਏ, ਉਥੇ ਇਸ ਵਾਰ ਨੇਪਾਲ ਤੋਂ ਨੇਪਾਲੀ ਲਘੂ ਕਥਾਕਾਰਾਂ ਨੇ ਸ਼ਮੂਲੀਅਤ ਕਰਕੇ ਇਸ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੀ ਦਿੱਖ ਪ੍ਰਦਾਨ ਕੀਤੀ।
ਪ੍ਰਬੰਧਕਾਂ ਵੱਲੋਂ ਮੈਨੂੰ ਨੇਪਾਲੀ ਲੇਖਕਾਂ ਦੇ ਲਘੂ ਕਥਾ ਪਾਠ ਸੈਸ਼ਨ ਦੀ ਪ੍ਰਧਾਨਗੀ ਕਰਨ, ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕਰਨ ਅਤੇ ਮੇਰੇ ਵੱਲੋਂ ਪਿਛਲੇ ਸਾਲ ਸੰਪਾਦਿਤ ਤੇ ਪ੍ਰਕਾਸ਼ਿਤ ਪੁਸਤਕ ‘ਤ੍ਰਿਪਤ ਭੱਟੀ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ’ ਦਾ ਇਸ ਸਾਲ ਹਰਦੀਪ ਸਬਰਵਾਲ ਵੱਲੋਂ ਹਿੰਦੀ ਵਿਚ ਅਨੁਵਾਦ ਕੀਤਾ ਗਿਆ ਤੇ ਬੋਧੀ ਪ੍ਰਕਾਸ਼ਨ, ਜੈਪੁਰ (ਰਾਜਸਥਾਨ) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦਾ ਲੋਕ ਅਰਪਣ ਵੀ ਇਸ ਮਿੰਨੀ ਕਹਾਣੀ ਸਮਾਗਮ ਵਿਚ ਕੀਤਾ ਗਿਆ। ਇਸ ਲਈ ਮੈਂ ਸਮੁੱਚੇ ਪ੍ਰਬੰਧਕੀ ਬੋਰਡ ਦਾ ਧੰਨਵਾਦ ਕਰਦਾ ਹਾਂ।