www.sursaanjh.com > ਚੰਡੀਗੜ੍ਹ/ਹਰਿਆਣਾ > ਨਵੀਂ ਪੰਚਾਇਤ ਦਾ ਸਕੂਲ ਵੱਲੋਂ ਸਨਮਾਨ

ਨਵੀਂ ਪੰਚਾਇਤ ਦਾ ਸਕੂਲ ਵੱਲੋਂ ਸਨਮਾਨ

ਨਵੀਂ ਪੰਚਾਇਤ ਦਾ ਸਕੂਲ ਵੱਲੋਂ ਸਨਮਾਨ
ਚੰਡੀਗੜ੍ਹ 18 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਰਕਾਰੀ ਹਾਈ ਸਕੂਲ ਪਿੰਡ ਟਾਂਡਾ ਵੱਲੋਂ ਪਿੰਡ ਦੀ ਨਵੀਂ ਚੁਣੀ ਪੰਚਾਇਤ ਪਿੰਡ ਦੇ ਸਰਪੰਚ ਸਤਨਾਮ ਸਿੰਘ ਟਾਂਡਾ ਦਾ ਸਕੂਲ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੀ ਪੰਚਾਇਤ ਦੇ ਚੋਣ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਸਤਨਾਮ ਸਿੰਘ ਟਾਂਡਾ ਨੇ ਉਸ ਸਕੂਲ ਵਿੱਚ ਜਾਣਾ ਜਾਇਜ਼ ਸਮਝਿਆ, ਜਿੱਥੋਂ ਪੜਾਈ ਕਰਕੇ ਉਹ ਅਗਲੇਰੀ ਵਿਦਿਆ ਲਈ ਤੇ ਆਪਣੇ ਸੁਨਹਿਰੇ ਭਵਿੱਖ ਲਈ ਨਿਕਲਿਆ ਸੀ ਤੇ ਅੱਜ ਉਹ ਉਸੇ ਸਕੂਲ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚਣ ਤੇ ਮਾਣ ਮਹਿਸੂਸ ਕਰ ਰਿਹਾ ਸੀ। ਇਸ ਵੇਲੇ ਸਤਨਾਮ ਸਿੰਘ ਟਾਂਡਾ ਨਾਲ ਮੌਜੂਦਾ ਪੰਚ ਸੁਖਵਿੰਦਰ ਸਿੰਘ, ਮੌਜੂਦਾ ਪੰਚ ਨਰਿੰਦਰ ਸਿੰਘ, ਸਾਬਕਾ ਪੰਚ ਰਾਜੂ ਸਿੰਘ, ਸਾਬਕਾ ਪੰਚ ਪਰਮਜੀਤ ਸਿੰਘ, ਸਾਬਕਾ ਪੰਚ ਜੈ ਸਿੰਘ ਪਾਲ ਸਿੰਘ ਡਿੱਪੂ ਹੋਲਡਰ ਕਮਲੇਸ਼ ਸਿੰਘ ਲਖਵਿੰਦਰ ਸਿੰਘ ਬਲਵਿੰਦਰ ਸਿੰਘ ਪਰਮਜੀਤ ਸਿੰਘ ਪੰਮੀ ਪਰਵੀਣ ਕੌਰ ਪੰਚ ਪੰਮੀ ਸਰਪੰਚ ਗੁਰਪ੍ਰੀਤ ਕੌਰ ਸਿੰਧੋ ਕੌਰ ਜਸਵੀਰ ਕੌਰ ਸੰਦੀਪ ਕੌਰ ਕੁਲਦੀਪ ਸਿੰਘ ਪੰਚ ਆਦੀ ਨੇ ਹਾਜ਼ਰੀ ਲਵਾਈ ਤੇ ਸਕੂਲ ਦੀਆਂ ਕੁਝ ਸਮੱਸਿਆਵਾਂ ਵੀ ਸੁਣੀਆਂ।
ਸਤਨਾਮ ਸਿੰਘ ਟਾਂਡਾ ਤੇ ਸਾਥੀਆਂ ਨੇ ਸਕੂਲ ਵਿੱਚ ਆਪਣੇ ਬਚਪਨ ਦੇ ਕੁਝ ਯਾਦਾਂ ਕੁਝ ਪਲ ਸਾਂਝੇ ਕੀਤੇ ਤੇ ਨਾਲ ਹੀ ਆਪਣੇ ਪਿੰਡ ਦੇ ਸਕੂਲ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਲਈ ਬਣਦੀ ਹੋਈ ਹਰ ਸੰਭਵ ਕੋਸ਼ਿਸ਼ ਤੇ ਯਤਨ ਕਰਨ ਦਾ ਭਰੋਸਾ ਵੀ ਦਵਾਇਆ ਸਕੂਲ ਦਾ ਸਾਰਾ ਸਟਾਫ ਤੇ ਵਿਦਿਆਰਥੀ ਇਸ ਗੱਲ ਲਈ ਸਤਨਾਮ ਸਿੰਘ ਟਾਂਡਾ ਨੂੰ ਸਰਹੰਦ ਰਹੇ ਕਿ ਉਹ ਪਹਿਲਾਂ ਵੀ ਪਿੰਡ ਅਤੇ ਸਕੂਲ ਦੇ ਮਸਲੇ ਚੁੱਕਦੇ ਰਹਿੰਦੇ ਹਨ। ਹੁਣ ਉਹਨਾਂ ਦੇ ਹੱਥ ਕਲਮ ਆ ਗਈ ਹੈ ਤੇ ਉਹ ਭਵਿੱਖ ਵਿੱਚ ਹੋਰ ਵਧੀਆ ਤਰੀਕੇ ਨਾਲ ਸਕੂਲ ਦੀਆਂ ਬਣਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਉਣ ਵਿੱਚ ਆਪਣਾ ਸਹਿਯੋਗ ਦੇਣਗੇ।
ਇਸ ਮੌਕੇ ਹਾਈ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਬੀਜੇ ਭਗਤ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ ਤੇ ਨਾਲ ਹੀ ਕੁਝ ਸਕੂਲ ਦੀਆਂ ਸਮੱਸਿਆਵਾਂ ਵੀ ਗਿਣਵਾਈਆਂ ਮਿਡਲ ਸਕੂਲ ਦੇ ਹੈਡ ਟੀਚਰ ਗੁਰਨਾਮ ਸਰ ਨੇ ਕੁਝ ਮੰਗਾਂ ਲਿਖਤੀ ਰੂਪ ਵਿੱਚ ਗ੍ਰਾਮ ਪੰਚਾਇਤ ਨੂੰ ਸੌਂਪੀਆਂ, ਜਿਨਾਂ ਵਿੱਚੋਂ ਅੱਧੀਆਂ ਨੂੰ ਨਵੀਂ ਗ੍ਰਾਮ ਪੰਚਾਇਤ ਨੇ ਮੌਕੇ ਤੇ ਹੀ ਪੂਰੀਆਂ ਕਰਨ ਦਾ ਭਰੋਸਾ ਦਵਾਇਆ ਤੇ ਇੱਕ ਹਫਤੇ ਵਿੱਚ ਪੂਰੀਆਂ ਕਰਨ ਦੇ ਲਈ ਵਾਅਦਾ ਵੀ ਕੀਤਾ ਸਕੂਲ ਦੀ ਅਧਿਆਪਕਾ ਪ੍ਰਿਯੰਕਾ ਤੇ ਰਸ਼ਮੀ ਨੇ ਆਪਣੇ ਸ਼ਾਇਰਾਂ ਦਾ ਅੱਜ ਵਿੱਚ ਆਏ ਹੋਏ ਮਹਿਮਾਨਾਂ ਦਾ ਹੌਸਲਾ ਵਜਾਈ ਕੀਤੀ।
ਇਸ ਮੌਕੇ ਸਕੂਲ ਅਧਿਆਪਕਾਂ ਆਰਤੀ ਮੈਡਮ, ਰੁਪਿੰਦਰ ਕੌਰ ਸੰਜੂ ਮੈਡਮ, ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰਾਂ ਸਮੇਤ ਸਕੂਲ ਦਾ ਸਾਰਾ ਸਟਾਫ ਤੇ 300 ਤੋਂ ਵਧੇਰੇ ਵਿਦਿਆਰਥੀ ਮੌਜੂਦ ਸਨ, ਜਿਨਾਂ ਨੇ ਤਾੜੀਆਂ ਨਾਲ ਨਵੀਂ ਪੰਚਾਇਤ ਦਾ ਧੰਨਵਾਦ ਕੀਤਾ। ਪੰਚਾਇਤ ਵੱਲੋਂ ਬੱਚਿਆਂ ਲਈ ਸਮੱਸਿਆ ਦੇ ਨਾਲ ਮਿਠਿਆਈ ਦਾ ਪ੍ਰਬੰਧ ਕੀਤਾ ਗਿਆ। ਸਤਨਾਮ ਸਿੰਘ ਟਾਂਡਾ ਤੇ ਗ੍ਰਾਮ ਪੰਚਾਇਤ ਨੇ ਸਾਰੇ ਹੀ ਸਕੂਲ ਤੇ ਅਧਿਆਪਕਾਂ ਤੇ ਮਾਂ ਪਿਓ ਨੂੰ ਇਹ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਟਾਂਡਾ ਦੇ ਸਕੂਲ ਦੀ ਨੁਹਾਰ ਬਦਲੀ ਜਾਏਗੀ। ਸਕੂਲ ਦੇ ਦੂਰੋਂ ਆਉਣ ਵਾਲੇ ਬੱਚਿਆਂ ਲਈ ਬੱਸ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਸੇ ਮੌਕੇ ਸਕੂਲ ਨੂੰ ਨਵਾਂ ਆਰਓ ਸਿਸਟਮ ਦੇ ਕੇ ਸਾਫ ਪਾਣੀ ਦਾ ਪ੍ਰਬੰਧ ਕਰਨ ਦਾ ਵੀ ਭਰੋਸਾ ਦਵਾਇਆ ਗਿਆ ਬੱਚਿਆਂ ਦੇ ਬੈਠਣ ਲਈ ਟਾਟ ਤੇ ਐਲਈਡੀ ਦੇਣ ਦਾ ਭਰੋਸਾ ਮੌਕੇ ਤੇ ਹੀ ਦਿੱਤਾ ਗਿਆ।

Leave a Reply

Your email address will not be published. Required fields are marked *