www.sursaanjh.com > ਅੰਤਰਰਾਸ਼ਟਰੀ > ਰਾਮਗੜ੍ਹੀਆ ਅਕਾਲ ਜਥੇਬੰਦੀ  ਦੇ ਆਗੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

ਰਾਮਗੜ੍ਹੀਆ ਅਕਾਲ ਜਥੇਬੰਦੀ  ਦੇ ਆਗੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

ਰਾਮਗੜ੍ਹੀਆ ਅਕਾਲ ਜਥੇਬੰਦੀ  ਦੇ ਆਗੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ
ਮੋਰਿੰਡਾ 20 ਅਕਤੂਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਦ ਟੀਮ ਵੱਲੋਂ ਚੋਣਵੇ ਆਗੂ ਸਾਹਿਬਾਨ ਅਕਾਲ ਤਖਤ ਕੇਸਗੜ ਅਨੰਦਪੁਰ ਸਾਹਿਬ ਵਿਖੇ ਸਵੇਰੇ ਨਤਮਸਤਕ ਹੋਏ ਜੋ ਕਿ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਲੈ ਕੇ ਸਿਰਮੌਰ ਸੰਸਥਾ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਵਿਰਸਾ ਸਿੰਘ ਵਲਟੋਹਾ ਵੱਲੋਂ ਚੱਲ ਰਿਹਾ ਵਿਵਾਦ ਉਸ ਦੇ ਸੰਬੰਧ ਵਿੱਚ ਰਾਮਗੜ੍ਹੀਆ ਅਕਾਲ ਜਥੇਬੰਦੀ ਨੇ ਸਲਾਹ ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਕਿ ਜੇਕਰ ਘਟੀਆ ਸੋਚ ਦੇ ਮਲਿਕ ਭਾਗੋ  ਵਰਗੇ ਥੋੜੇ ਬੰਦਿਆਂ ਕਰਕੇ ਸਮੁੱਚੀ ਦੁਨੀਆਂ ਵਿੱਚ ਵਿਦੇਸ਼ਾਂ ਵਿੱ ਇਹਨਾਂ ਕਰਕੇ ਸਮੁੱਚੀ ਸਿੱਖ ਕੌਮ ਦਾ ਸਿਰ ਨੀਵਾਂ ਹੋ ਰਿਹਾ ਹੈ।  ਚਾਹੇ ਇਹਨੂੰ ਰਾਜਨੀਤੀ ਕਹਿ ਲਓ, ਚਾਹੇ ਇਹਨਾਂ ਦਾ ਅਣਜਾਣਪੁਣਾ ਕਹਿ ਲਓ। ਇਸ ਕਰਕੇ ਅਸੀਂ ਸਰਬੱਤ ਦੇ ਭਲੇ ਲਈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਅਰਦਾਸ ਕਰਵਾਉਣ ਲਈ ਪਹੁੰਚੇ ਸੀ।
ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਅਤੇ ਕੇਸਗੜ੍ਹ ਸਾਹਿਬ ਵਿਖੇ ਅਸੀਂ ਇਸ ਕਰਕੇ ਪਹੁੰਚੇ ਹਾਂ ਕਿ 1699 ਦੀ ਵਿਸਾਖੀ ਨੂੰ ਖਾਲਸੇ ਦਾ ਜਨਮ ਕੇਸਗੜ੍ਹ ਤੋਂ ਹੋਇਆ। ਅਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਕੋਈ ਇਹਨਾਂ ਨੂੰ ਮੱਤ ਦੇਵੇ। ਇਹਨਾਂ ਨੂੰ ਕੋਈ ਸੁਧਾਰ ਸਕਦਾ ਜਾਂ ਇਹਨਾਂ ਨੂੰ ਸਮਝਾ ਸਕਦਾ ਹੈ ਤਾਂ ਸਭ ਤੋਂ ਜ਼ਿਆਦਾ ਸਾਨੂੰ ਉਮੀਦ ਹੈ ਤਾਂ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਹੀ ਹੈ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਉਮੀਦ ਕਰਦੇ ਹਾਂ ਕਿ ਉਹੀ ਇਹਨਾਂ ਨੂੰ ਬੁੱਧੀ ਦੇ ਸਕਦੇ ਹਨ। ਉਹੀ ਇਹਨਾਂ ਨੂੰ ਸਜ਼ਾ ਦੇ ਸਕਦੇ ਹਨ।
ਇਸ ਕਰਕੇ ਅਸੀਂ ਅਰਦਾਸ ਕਰਵਾਉਣ ਵਾਸਤੇ ਪਹੁੰਚੇ ਹਾਂ ਤਾਂ ਜੋ ਵੱਖ-ਵੱਖ ਜ਼ਿਲ੍ਹਆਂ ਵਿੱਚੋਂ ਵੱਖ ਵੱਖ ਸ਼ਹਿਰਾਂ ਵਿੱਚੋਂ ਚੋਣਵੇਂ ਆਗੂ ਅੱਜ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਕਲਸੀ, ਯੂਥ ਪੰਜਾਬ ਪ੍ਰਧਾਨ ਨਵਦੀਪ ਨਵਦੀਪ ਸਿੰਘ ਨਵੀ ਤੇ ਮੁੱਖ ਬੁਲਾਰਾ ਪੰਜਾਬ ਕਵਰ ਵੀਰ ਸਿੰਘ ਮੰਜ਼ਿਲ ਇੰਡਸਟਰੀ ਵਿੰਗ ਦੇ ਸਾਡੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਣਕੂ ਅਤੇ ਹੋਰ ਵੀ ਜ਼ਿਲ੍ਹਾ ਪ੍ਰਧਾਨ ਰੋਪੜ, ਹੁਸ਼ਿਆਰਪੁਰ, ਮੋਹਾਲੀ ਅਤੇ ਲੁਧਿਆਣੇ ਤੋਂ ਹੋਰ ਵੀ ਕਈ ਜ਼ਿਲ੍ਹਿਆਂ ਤੋਂ ਜਿਲ੍ਹਾ ਪ੍ਰਧਾਨ ਸਮੁੱਚੀਆਂ ਆਪਣੀਆਂ ਟੀਮਾਂ ਸਮੇਤ ਉੱਥੇ ਪਹੁੰਚੇ ਸਨ।

Leave a Reply

Your email address will not be published. Required fields are marked *