ਨਗਲੀਆਂ ਦੀ ਪੰਚਾਇਤ ਦਾ ਵਿਧਾਇਕਾ ਵੱਲੋਂ ਸਨਮਾਨ
ਚੰਡੀਗੜ੍ਹ 21 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਨਗਲੀਆਂ ਵਿਖੇ ਨਵੀਂ ਚੁਣੀ ਪੰਚਾਇਤ ਅੱਜ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਗਗਨ ਅਨਮੋਲ ਮਾਨ ਦੇ ਘਰ ਪੁੱਜੇ। ਵਿਧਾਇਕਾ ਨੇ ਨਵੀਂ ਚੁਣੀ ਪੰਚਾਇਤ ਨੂੰ ਮੁਬਾਰਕਬਾਦ ਦਿੰਦੇ ਪੰਚਾਇਤ ਮੈਂਬਰਾਂ ਦਾ ਸਨਮਾਨ ਵੀ ਕੀਤਾ ਹੈ। ਸਰਪੰਚ ਜਗਜੀਤ ਸਿੰਘ ਕਾਲਾ ਦੀ ਅਗਵਾਈ ਵਿੱਚ ਪਹੁੰਚੇ ਪੰਚਾਇਤ ਮੈਂਬਰਾਂ ਨੇ ਵਿਧਾਇਕਾ ਅੱਗੇ ਕੁਝ ਵਿਕਾਸ ਦੇ ਅਧੂਰੇ ਪਏ ਕੰਮਾਂ ਬਾਰੇ ਵੀ ਮੰਗ ਰੱਖੀ।
ਇਸ ਮੌਕੇ ਮਾਨ ਵੱਲੋਂ ਪਿੰਡ ਨਗਲੀਆਂ ਦੀ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਰਹਿੰਦੇ ਕੰਮ ਕਰਵਾਏ ਜਾਣਗੇ ਅਤੇ ਕਿਸੇ ਵੀ ਤਰਾਂ ਦਾ ਪੱਖਪਾਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੰਚ ਜਗਜੀਤ ਸਿੰਘ, ਪੰਚ ਮੇਜਰ ਸਿੰਘ, ਪੰਚ ਜਗਦੀਸ਼ ਕੌਰ, ਹਰਦੀਪ ਸਿੰਘ ਦੀਪੂ, ਤੇਜਿੰਦਰ ਸਿੰਘ ਲਾਲਾ, ਹਰਦੀਪ ਸਿੰਘ ਦੀਪਾ ਹਾਜ਼ਰ ਸਨ।

