ਪਿੰਡ ਸਿਆਲਬਾ ਦੀ ਪੰਚਾਇਤ ਦਾ ਵਿਧਾਇਕਾ ਵੱਲੋਂ ਸਨਮਾਨ
ਚੰਡੀਗੜ੍ਹ 22 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਸਿਆਲਬਾ ਦੀ ਨਵੀਂ ਚੁਣੀ ਪੰਚਾਇਤ ਅੱਜ ਸਾਬਕਾ ਕੈਬਿਨਟ ਮੰਤਰੀ ਤੇ ਹਲਕਾ ਵਿਧਾਇਕ ਗਗਨ ਅਨਮੋਲ ਮਾਨ ਦੀ ਰਿਹਾਇਸ਼ ਵਿਖੇ ਨੰਬਰਦਾਰ ਰਾਜਕੁਮਾਰ ਸਿਆਲਬਾ ਦੀ ਅਗਵਾਈ ਵਿਚ ਪੁੱਜੀ। ਨਵੀਂ ਪੰਚਾਇਤ ਦਾ ਹਲਕਾ ਵਿਧਾਇਕ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਸਰਪੰਚ ਦਿਲਬਰ ਕੁਮਾਰ ਲਾਲੀ ਸਮੇਤ ਬਾਕੀ ਪੰਚਾਇਤ ਮੈਂਬਰ ਵੀ ਹਾਜ਼ਰ ਸਨ। ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਪਿੰਡ ਦੀਆਂ ਕੁਝ ਮੰਗਾਂ ਤੋਂ ਵੀ ਵਿਧਾਇਕਾ ਸਾਹਿਬਾ ਨੂੰ ਜਾਣੂੰ ਕਰਵਾਇਆ ਅਤੇ ਪੰਚਾਇਤ ਵੱਲੋਂ ਪੂਰਨ ਸਹਿਯੋਗ ਦੀ ਗੱਲ ਵੀ ਕੀਤੀ ਗਈ ਹੈ।
ਵਿਧਾਇਕਾ ਮਾਨ ਵੱਲੋਂ ਵੀ ਪੰਚਾਇਤਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਕਰਦੇ ਕਿਹਾ ਕਿ ਤੁਸੀਂ ਬਿਨਾਂ ਪੱਖਪਾਤ ਤੋਂ ਪਿੰਡਾਂ ਵਿੱਚ ਕੰਮ ਕਰੋ ਅਤੇ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਤੇ ਸਰਕਾਰ ਤੁਹਾਡੇ ਨਾਲ ਹੈ। ਇਸ ਮੌਕੇ ਪ੍ਰਧਾਨ ਕਰਮ ਚੰਦ, ਪੰਚ ਗੁਰਵਿੰਦਰ ਸਿੰਘ ਮੰਗੂ, ਪੰਚ ਪਰਮਜੀਤ ਕੌਰ ਪਿੰਕੀ, ਪੰਚ ਰਾਜ ਕੁਮਾਰ, ਪੰਚ ਤਰਨਜੀਤ ਸਿੰਘ, ਪੰਚ ਰਾਜ ਕੌਰ, ਪੰਚ ਬੋਧਰਾਜ ਆਦਿ ਪਿੰਡ ਵਾਸੀ ਸ਼ਾਮਲ ਸਨ।