www.sursaanjh.com > ਅੰਤਰਰਾਸ਼ਟਰੀ > ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂ-ਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ

ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂ-ਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ

ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ:

ਅੱਜ ਸੰਸਾਰ ਸਿੱਖ ਸੰਗਠਨ ਸੈਕਟਰ-28 ਚੰਡੀਗੜ੍ਹ ਵਲੋਂ ਸੈਮੀਨਾਰ ਹਾਲ ਵਿਚ ਸੰਸਾਰ ਸ਼ਾਂਤੀ ਨੂੰ ਸਮਰਪਿਤ ਇਕ ਸ਼ਾਨਦਾਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸ੍ਰੀ ਪਰਮਵੀਰ ਸਿੰਘ, ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਸੰਸਥਾ ਦੇ ਪ੍ਰਧਾਨ ਅਤੇ ਚੇਅਰਮੈਨ ਸਿੱਖ ਵਿਦਿਅਕ ਬੋਰਡ ਤੋਂ ਇਲਾਵਾ ਡਾ. ਜਸਪਾਲ ਕੌਰ, ਬੀਬੀ ਸਰਬਜੀਤ ਕੌਰ, ਡਾ. ਖੁਸ਼ਹਾਲ ਸਿੰਘ, ਤਨਵੀਰ ਅਹਿਮਦ ਖਾਦਿਸ਼ ਅਤੇ ਸਬੈਂਸਰ ਅਹਿਮਦ ਖਾਦਿਸ਼ ਅਤੇ ਜੈਨ ਚੌਧਰੀ ਵੀ ਸ਼ਾਮਲ ਸਨ।

ਸਮਾਗਮ ਦੇ ਆਰੰਭ ਵਿਚ ਕਿਰਨਪ੍ਰੀਤ ਕੌਰ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਦੱਸਿਆ ਕਿ ਅੱਜ ਦਾ ਸੈਮੀਨਾਰ ਵਿਸ਼ਵ ਸ਼ਾਂਤੀ ਲਈ ਵਿਸ਼ੇਸ਼ ਤੌਰ ਤੇ ਰੱਖਿਆ ਗਿਆ ਹੈ, ਜਿਸ ਵਿਚ ਕਈ ਧਰਮਾਂ ਦੇ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕਰਨ ਲਈ ਹਾਜ਼ਰੀ ਭਰੀ ਹੈ, ਜਿਨ੍ਹਾਂ ਵਿਚ ਤਨਵੀਰ ਅਹਿਮਦ ਖਾਦਿਸ਼, ਅਹਿਮਦੀਆ ਮੁਸਲਿਮ ਜਮਾਤ ਕਾਦੀਆਂ, ਸ੍ਰ. ਸ਼ੇਰ ਜਗਜੀਤ ਸਿੰਘ, ਸ੍ਰੀ ਸਰਵਨ ਸਿੰਘ, ਗੁਰਪ੍ਰੀਤ ਸਿੰਘ ਫਾਇਨਾਂਸ ਸੈਕਟਰੀ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਫਾਦਰ ਜੌਸਫ, ਜੈਨ ਚੌਧਰੀ, ਕਰਨਲ ਮਨਮੋਹਣ ਸਿੰਘ ਅਤੇ ਕਰਨਲ ਬੇਦੀ ਸ਼ਾਮਲ ਸਨ।

ਸੈਮੀਨਾਰ ਦੇ ਪੂਰੇ ਸਮਾਗਮ ਵਿਚ ਵੱਖ-ਵੱਖ ਧਰਮਾਂ ਦੇ ਵਿਅਕਤੀਆਂ ਨੇ ਸੰਸਾਰ ਸ਼ਾਂਤੀ ਲਈ ਮਨੁੱਖੀ ਕਦਰਾਂ ਕੀਮਤਾਂ – ਇਕ ਸ਼ਾਂਤ ਸੰਸਾਰ ਲਈ ਬੁਨਿਆਦ ਹਨ, ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ| ਸ੍ਰ. ਸ਼ੇਰ ਜਗਜੀਤ ਸਿੰਘ ਨੇ ਆਪਣੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਵਿਸ਼ਵ ਸ਼ਾਂਤੀ ਲਈ ਮਨੁੱਖ ਦੇ ਰੋਲ ਤੇ ਚਾਨਣਾ ਪਾਇਆ।

ਸਮਾਗਮ ਦੇ ਦੂਜੇ ਪੜਾਅ ਵਿਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ਪ੍ਰੀਤਾਂ – ਪੰਜਾਬੀ ਸੱਭਿਆਚਾਰ ਦੀਆਂ‘‘ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਦੇ ਸਬੰਧ ਵਿਚ ਗੁਰਮੀਤ ਸਿੰਘ ਜੋੜਾ ਵਲੋਂ ਪੁਸਤਕ ਦੇ ਤੱਥਾਂ ਤੇ ਰੋਸ਼ਨੀ ਪਾਈ ਗਈ ਅਤੇ ਮੁੱਖ ਬੁਲਾਰਿਆਂ ਵਲੋਂ ਵੀ ਇਸ ਪੁਸਤਕ ਦੀ ਪ੍ਰਸੰਸਾ ਕੀਤੀ ਗਈ। ਉਨ੍ਹਾਂ ਨੇ ਪ੍ਰਿੰ. ਗੋਸਲ ਨੂੰ 100 ਤੋਂ ਵੱਧ ਪੁਸਤਕਾਂ ਲਿਖਣ ਲਈ ਵਧਾਈ ਦਿੱਤੀ। ਇਸ ਮੌਕੇ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਉਪ ਪ੍ਰਧਾਨ ਦਰਸ਼ਨ ਸਿੰਘ ਸਿੱਧੂ, ਸਟੇਟ ਕਨਵੀਨਰ ਪੰਜਾਬ ਜਸਪਾਲ ਸਿੰਘ ਕੰਵਲ ਅਤੇ ਕਾਰਜਕਾਰੀ ਸਕੱਤਰ ਰਾਜਿੰਦਰ ਸਿੰਘ ਧੀਮਾਨ ਵਲੋਂ ਵਿਦਿਅਕ ਬੋਰਡ ਦੇ ਪਹਿਲੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ ਨੂੰ ਇਕ ਮੋਮੈਂਟੋ, ਇੱਕ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਾਜ਼ਰ ਹੋਰ ਅਹੁਦੇਦਾਰਾਂ ਵਿਚ ਜਸਪਾਲ ਸਿੰਘ ਦੇਸੂਵੀ, ਰਣਜੋਧ ਸਿੰਘ ਰਾਣਾ, ਬਲਵਿੰਦਰ ਸਿੰਘ, ਸੁਰਜਨ ਸਿੰਘ ਜੱਸਲ, ਭਾਵਨਾ, ਸੁਕਿਰਤੀ, ਮੀਨੂੰ, ਸਚਿਨ, ਮਨਜੀਤ ਸਿੰਘ, ਸੂਰੀਆ ਪ੍ਰਕਾਸ਼, ਬੀਬੀ ਸਰਬਜੀਤ ਕੌਰ, ਅਜਾਇਬ ਸਿੰਘ ਔਜਲਾ, ਕਮਲਜੀਤ ਸਿੰਘ, ਸਰਵਨ ਸਿੰਘ, ਬਲਵਿੰਦਰ ਸਿੰਘ ਮੁਲਤਾਨੀ ਆਦਿ ਹਾਜ਼ਰ ਸਨ। ਸੰਸਥਾ ਦੇ ਪ੍ਰਧਾਨ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਸੇਵਾ ਮੈਡਮ ਕਿਰਨਪ੍ਰੀਤ ਕੌਰ ਅਤੇ ਗੁਰਮੀਤ ਸਿੰਘ ਜੋੜਾ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਅੰਤ ਵਿਚ ਡਾ. ਜਸਪਾਲ ਕੌਰ ਨੇ ਸਭ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ – ਪ੍ਰਧਾਨਗੀ ਮੰਡਲ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ਪ੍ਰੀਤਾਂ-ਪੰਜਾਬੀ            ਸਭਿਆਚਾਰ ਦੀਆਂ ਨੂੰ ਲੋਕ ਅਰਪਣ ਕਰਦੇ ਹੋਏ।

Leave a Reply

Your email address will not be published. Required fields are marked *