ਸੁਦਾਗਰ ਸਿੰਘ ਹੁਸ਼ਿਆਰਪੁਰ ਪਰਾਈਮ ਵੈਲਫੇਅਰ ਸੁਸਾਇਟੀ ਦੇ ਬਣੇ ਪ੍ਰਧਾਨ
ਚੰਡੀਗੜ੍ਹ 23 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਰਾਈਮ ਵੈਲਫੇਅਰ ਰਿਹਾਇਸੀ ਸੋਸਾਇਟੀ ਈਕੋ ਸਿਟੀ-2 ਨਿਊ ਚੰਡੀਗੜ੍ਹ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸੁਸਾਇਟੀ ਦੇ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਵਿੱਚ ਸੁਦਾਗਰ ਸਿੰਘ ਸਾਬਕਾ ਸਰਪੰਚ ਹੁਸ਼ਿਆਰਪੁਰ ਨਿਊ ਚੰਡੀਗੜ੍ਹ ਨੂੰ ਸਰਬਸੰਮਤੀ ਨਾਲ ਪਰਾਈਮ ਵੈਲਫੇਅਰ ਰਿਹਾਇਸੀ ਸੋਸਾਇਟੀ ਈਕੋ ਸਿਟੀ-2 ਦਾ ਪ੍ਰਧਾਨ ਚੁਣਿਆ ਗਿਆ।
ਪ੍ਰਧਾਨ ਸੁਦਾਗਰ ਸਿੰਘ ਨੇ ਦੱਸਿਆ ਕਿ ਈਕੋ ਸਿਟੀ-2 ਨਿਊ ਚੰਡੀਗੜ੍ਹ ਵਿਖੇ ਰਹਿ ਰਹੇ ਵਸਨੀਕਾਂ ਦੀ ਮੰਗ ਅਨੁਸਾਰ ਇਸ ਸੁਸਾਇਟੀ ਦੀ ਚੋਣ ਕੀਤੀ ਗਈ ਹੈ, ਜਿਸ ਦਾ ਮਨੋਰਥ ਹੈ ਕਿ ਸੁਸਾਇਟੀ ਦੇ ਵਸਨੀਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਢੁਕਵਾਂ ਹੱਲ ਕਰਨ ਲਈ ਅਤੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਪਾਣੀ, ਬਿਜਲੀ, ਸੀਵਰੇਜ਼ , ਸਕਿਓਰਟੀਜ਼ ਆਦਿ ਵਰਗੇ ਮਸਲਿਆਂ ਸਬੰਧੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਅਵਾਜ਼ ਬਣ ਕੇ ਸਰਕਾਰ ਪਾਸੋਂ ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣਾ ਹੈ। ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਈਕੋ ਸਿਟੀ-2 ਨਿਊ ਚੰਡੀਗੜ੍ਹ ਦੇ ਵਸਨੀਕਾਂ ਨਾਲ ਹਰ ਮੁਸ਼ਕਲ ਦੀ ਘੜੀ ਵਿੱਚ ਬਣਦੀ ਭੂਮਿਕਾ ਨਿਭਾਈ ਜਾਵੇਗੀ।

