ਬੀਬੀ ਕੁਲਦੀਪ ਕੌਰ ਢਕੋਰਾਂ ਕਲਾਂ ਦੀ ਅੰਤਿਮ ਅਰਦਾਸ ਕੱਲ੍ਹ
ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਢਕੋਰਾਂ ਕਲਾਂ ਦੇ ਸਮਾਜ ਸੇਵੀ ਕੈਪਟਨ ਨਛੱਤਰ ਸਿੰਘ ਢਕੋਰਾਂ ਦੇ ਪਤਨੀ ਬੀਬੀ ਕੁਲਦੀਪ ਕੌਰ (70) ਪਿਛਲੇ ਦਿਨੀ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬੀਬੀ ਕੁਲਦੀਪ ਕੌਰ ਦੇ ਦੇਹਾਂਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਰਿਸ਼ਤੇਦਾਰਾਂ ਤੇ ਸਨੇਹੀਆ ਨੂੰ ਵੱਡਾ ਸਦਮਾ ਲੱਗਾ ਹੈ।
ਬੀਬੀ ਕੁਲਦੀਪ ਕੌਰ ਢਕੋਰਾਂ ਕਲਾਂ ਦੇ ਸਪੁੱਤਰ ਅਵਤਾਰ ਸਿੰਘ (ਚੰਡੀਗੜ੍ਹ ਪੁਲਿਸ) ਨੇ ਦੱਸਿਆ ਕਿ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸਹਿਜ ਪਾਠ ਦੇ ਭੋਗ ਤੇ ਸਰਧਾਂਜ਼ਲੀ ਸਮਾਗਮ 25 ਨਵੰਬਰ ਦਿਨ ਸ਼ੁਕਰਵਾਰ ਨੂੰ 12 ਵਜੇ ਤੋਂ ਦੁਪਾਹਿਰ 1 ਵਜੇ ਤੱਕ ਗੁਰਦੁਆਰਾ ਸਾਹਿਬ ਸੰਤ ਬਾਬਾ ਕਰਤਾ ਰਾਮ ਜੀ ਕੁਟੀਆ ਢਕੋਰਾਂ ਕਲਾਂ ਵਿਖੇ ਹੋਵੇਗਾ।

