ਕੰਵਲਜੀਤ ਕੰਵਲ ਦੇ ਸੱਜਰੇ ਕਾਵਿ-ਸੰਗ੍ਰਹਿ ”ਵਜ਼ੂਦ ਜ਼ਿੰਦਗੀ ਦਾ” ਲੋਕ ਅਰਪਣ ਅਤੇ ਵਿਚਾਰ ਚਰਚਾ 26 ਅਕਤੂਬਰ, 2024 ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਕਤੂਬਰ:


ਕੰਵਲਜੀਤ ਕੰਵਲ ਦੇ ਸੱਜਰੇ ਕਾਵਿ-ਸੰਗ੍ਰਹਿ ”ਵਜ਼ੂਦ ਜ਼ਿੰਦਗੀ ਦਾ” ਲੋਕ ਅਰਪਣ ਅਤੇ ਵਿਚਾਰ ਚਰਚਾ 26 ਅਕਤੂਬਰ, 2024 ਨੂੰ ਸਵੇਰੇ 10.30 ਵਜੇ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ, ਸੈਕਟਰ 17, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਜਸਪਾਲ ਦੇਸੂਵੀ ਨੇ ਕਿਹਾ ਕਿ ਇਸ ਵਿਚਾਰ ਚਰਚਾ ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਕਰਨਗੇ, ਮੁੱਖ ਮਹਿਮਾਨ ਵਜੋਂ ਡਾ. ਯੋਗਰਾਜ ਅੰਗਰਿਸ਼, ਵਾਈਸ ਚੇਅਰਮੈਨ, ਪੰਜਾਬ ਆਰਟਸ ਕੌਂਸਲ ਸ਼ਾਮਿਲ ਹੋਣਗੇ ਅਤੇਪ੍ਰਧਾਨਗੀ ਮੰਡਲ ਵਿੱਚ ਜਸਪਾਲ ਦੇਸੂਵੀ, ਡਾ. ਸ਼ਿੰਦਰਪਾਲ ਸਿੰਘ, ਮਨਮੋਹਨ ਸਿੰਘ ਦਾਊਂ, ਗੁਰਦਰਸ਼ਨ ਸਿੰਘ ਮਾਵੀ, ਐਸ.ਕੇ. ਅਗਰਵਾਲ਼ ਸ਼ਾਮਿਲ ਹੋਣਗੇ।
ਇਸੇ ਤਰ੍ਹਾਂ ਦੀਪਕ ਸ਼ਰਮਾ ਚਨਾਰਥਲ, ਰਜਿੰਦਰ ਸਿੰਘ ਧੀਮਾਨ ਅਤੇ ਸਤੀਸ਼ ਗਰੋਵਰ ਫਿਰੋਜ਼ਪੁਰ ਪੜ੍ਹਨਗੇ, ਮਨਮੋਹਨ ਸਿੰਘ ਦਾਊਂ, ਬਾਬੂ ਰਾਮ ਦੀਵਾਨਾ, ਪ੍ਰੋ. ਦਿਲਬਾਗ ਸਿੰਘ ਅਤੇ ਸੁਸ਼ੀਲ ਦੁਸਾਂਝ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣਗੇ।

