www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਹੋਈ ਸਹਿਤਕ ਇਕੱਤਰਤਾ 

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਹੋਈ ਸਹਿਤਕ ਇਕੱਤਰਤਾ 

ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਹੋਈ ਸਾਹਿਤਕ ਇਕੱਤਰਤਾ 
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਕਤੂਬਰ:
ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 27.10.2024 ਦਿਨ ਐਤਵਾਰ ਨੂੰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾ. ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸੰਪਨ ਹੋਈ।
ਲੋਕ ਗਾਇਕ ਭੁਪਿੰਦਰ ਸਿੰਘ ਮਟੌਰਵਾਲਾ ਨੇ ਆਪਣੇ ਖੂਬਸੂਰਤ ਗੀਤ ਨਾਲ ਇਸ ਦਾ ਅਰੰਭ ਕੀਤਾ। ਡਾ. ਸਵੈਰਾਜ ਸੰਧੂ ਨੇ ਆਪਣੀ ਲਿਖੀ ਹੋਈ ਕਹਾਣੀ ‘ਵੀਜ਼ਾ’ ਪੜ੍ਹੀ, ਜਿਸ ਵਿਚ ਪੰਜਾਬੀ ਨੌਜਵਾਨ ਦੇ ਵੀਜ਼ਾ ਪ੍ਰਾਪਤ ਕਰਨ ਦੇ ਜਤਨ ਵਿਚ ਅਚਾਨਕ ਮਿਲੀ ਇਕ ਵੀਜ਼ਾ-ਅਭਿਲਾਸ਼ੀ ਔਰਤ ਦਾ ਜ਼ਿਕਰ ਆਉਂਦਾ ਹੈ, ਜਿਸ ਨਾਲ ਹੋਈ ਉਸ ਦੀ ਵਾਰਤਾਲਾਪ ਵਿੱਚੋ ਜੀਵਨ-ਸੱਚ ਦੇ ਝਲਕਾਰੇ ਮਿਲਦੇ ਹਨ। ਕਹਾਣੀ ਤੇ ਖੂਬ ਚਰਚਾ ਹੋਈ। ਇਸ ਦੀ ਸੁੰਦਰ ਤਰਤੀਬ, ਲਫਜ਼ਾਂ ਦੀ ਬਾਰੀਕ-ਜੜ੍ਹਤ ਅਤੇ ਉਸਾਰੇ ਗਏ ਵਾਤਾਵਰਣ ਦੀ ਵਿਸ਼ੇਸ਼ ਤੌਰ ਤੇ ਸਲਾਹੁਤ ਹੋਈ। ਜ਼ਿਆਦਾ ਸਰੋਤਿਆਂ ਦੀ ਉਤਸੁਕਤਾ ਇਸ ਕਹਾਣੀ ਦੇ ਵਾਸਤਵ ਵਿੱਚ ਵਾਪਰੇ ਹੋਣ ਵੱਲ ਵਧੇਰੇ ਰਹੀ।
ਕਵੀ ਦਰਬਾਰ ਵਿੱਚ ਸਰਵਸ੍ਰੀ ਭੁਪਿੰਦਰ ਸਿੰਘ ਮਟੌਰਵਾਲਾ, ਅਮਰਜੀਤ ਸਿੰਘ ਸੁਖਗੜ, ਡਾ. ਪੰਨਾ ਲਾਲ ਮੁਸਤਫਾਬਾਦ, ਦਰਸ਼ਨ ਤਿਓਣਾ, ਸਰਬਜੀਤ ਸਿੰਘ, ਰਘਬੀਰ ਭੁੱਲਰ ਅਤੇ ਅੰਸ਼ੂਕਰ ਮਹੇਸ਼ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਸ਼ਿਦਰਪਾਲ ਸਿੰਘ ਨੇ ਪੜ੍ਹੀ ਗਈ ਕਹਾਣੀ ਦੇ ਕਈ ਪਹਿਲੂਆਂ ਦੀ ਵਿਸ਼ੇਸ਼ ਚਰਚਾ ਕੀਤੀ ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ

Leave a Reply

Your email address will not be published. Required fields are marked *