ਸਮਰਾਲ਼ਾ ਹਾਕੀ ਕਲੱਬ ਦੇ ਬਹੁਤ ਹੀ ਸੁਹਿਰਦ ਮੈਂਬਰ ਨਵਜੀਤ ਮਾਂਗਟ ਯੂ.ਐਸ.ਏ. ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੋਸਲਾਂ ਦੀਆਂ ਵਿਦਿਆਰਥਣਾਂ ਨੁੰ ਬੂਟ ਅਤੇ ਕੋਟੀਆਂ ਦਿੱਤੀਆਂ ਗਈਆਂ – ਗੁਰਪ੍ਰੀਤ ਸਿੰਘ ਬੇਦੀ
ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ:
”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ।” ਇਹ ਸ਼ਬਦ ਸਮਰਾਲ਼ਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਦੱਸਿਆ ਕਿ ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲ਼ਾ ਟੀਮ ਵੱਲੋਂ ਘਰ-ਘਰ ਵਿੱਚ ਫਲ਼ਦਾਰ ਬੂਟਿਆਂ ਦੀ ਮੁਹਿੰਮ ਤਹਿਤ ਲਗਾਏ ਜਾ ਰਹੇ ਹਨ।
ਸਮਰਾਲ਼ਾ ਹਾਕੀ ਕਲੱਬ ਦੇ ਬਹੁਤ ਹੀ ਸੁਹਿਰਦ ਮੈਂਬਰ ਨਵਜੀਤ ਮਾਂਗਟ ਯੂ.ਐਸ.ਏ. ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੋਸਲਾਂ ਦੀਆਂ ਵਿਦਿਆਰਥਣਾਂ ਨੁੰ ਬੂਟ ਅਤੇ ਕੋਟੀਆਂ ਦਿੱਤੀਆਂ ਗਈਆਂ।
ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਪੰਜਾਬ ਕਦੇ ਪਿੱਪਲਾਂ-ਬੋਹੜਾਂ ਦੀ ਛਾਂ ਥੱਲੇ ਪਲਦਾ ਸੀ। ਉਨ੍ਹਾਂ ਪੰਜਾਬ ਦੇ ਆਵਾਮ ਨੂੰ ਸੱਦਾ ਦਿੰਦਿਆਂ ਕਿਹਾ ਕਿ ”ਆਓ ਆਪਾਂ ਸਾਰੇ ਰਲ਼-ਮਿਲ਼ ਆਪਣੇ ਵਿਰਾਸਤੀ ਰੁੱਖਾਂ ਨਾਲ ਸਾਂਝ ਪਾਈਏ। ਫਲ਼ਦਾਰ ਬੂਟੇ ਲਾਵਾਂਗੇ ਤਾਂ ਫਲ਼ ਖਾਵਾਂਗੇ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ਼ ਹੀ ਵਾਤਾਵਰਣ ਦੇ ਪਤਨ ਨੂੰ ਰੋਕਿਆ ਜਾ ਸਕਦਾ ਹੈ।”