ਚੰਡੀਗੜ੍ਹ 6 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂ ਡਾਟ ਕਾਮ ਬਿਊਰੋ):
ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼ ਦੀ ਅਗਵਾਈ ‘ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਬੀਤੇ ਦਿਨੀਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜੀਤੀ ਪਡਿਆਲਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਜਿਨ੍ਹਾਂ ਵਾਅਦੇ ਦਾਅਵਿਆਂ ਦੇ ਦਮ ‘ਤੇ ਆਪ ਸਤਾ ‘ਤੇ ਕਾਬਜ਼ ਹੋਈ ਸੀ, ਹੁਣ ਸਭ ਕੁਝ ਸਾਹਮਣੇ ਆਉਣ ‘ਤੇ ਪਿੰਡਾਂ ਦੇ ਲੋਕ ਪਛਤਾ ਰਹੇ ਨੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਉਦੋਂ ਖੁਆਰ ਕੀਤਾ, ਜਦੋਂ ਉਨ੍ਹਾਂ ਨੂੰ ਤਿਉਹਾਰ ਦੀਵਾਲੀ ਮੌਕੇ ਆਪਣੇ ਪਰਿਵਾਰਾਂ ਵਿੱਚ ਹੋਣਾ ਚਾਹੀਦਾ ਸੀ। ਜੀਤੀ ਪਡਿਆਲਾ ਅਨੁਸਾਰ ਸਵਾਲ ਬਹੁਤ ਨੇ ਜਬਾਬ ਦੇਣ ਦੇ ਡਰੋਂ ਹਲਕਾ ਖਰੜ ਵਿੱਚ ਇੱਕ ਵੀ ਆਗੂ ਪਿੰਡਾਂ ਵਿੱਚ ਨਹੀਂ ਜਾ ਰਿਹਾ। ਹੁਣ ਬਹੁਤਾ ਸਮਾਂ ਫੋਕੇ ਲਾਰਿਆਂ ਨਾਲ ਸਿਆਸਤ ਨਹੀਂ ਹੋਣੀ, ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਮ ਆਦਮੀ ਪਾਰਟੀ ਨੂੰ ਨਤੀਜਾ ਭੁਗਤਣਾ ਪਵੇਗਾ। ਇਸ ਮੌਕੇ ਨਰਦੇਵ ਸਿੰਘ ਬਿੱਟੂ, ਰਮਾਕਾਂਤ ਕਾਲੀਆ, ਹਰਨੇਕ ਸਿੰਘ ਤੱਕੀਪੁਰ, ਨਵੀਨ ਬਾਂਸਲ, ਬਾਬੂ ਕੁਰਾਲੀ, ਸੁਖਦੇਵ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।