ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ:


ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ, ਚੰਡੀਗੜ੍ਹ ਵੱਲੋਂ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਨੂੰ ਸਮਰਪਿਤ ਸਨੀ ਐਨਕਲੇਵ, ਸੈਕਟਰ 125, ਖਰੜ (ਦੇਸੂ ਮਾਜਰਾ-ਫਤਿਹਉਲਾ ਪੁਰ) ਵਿਖੇ ਝੁੱਗੀ-ਝੌਂਪੜੀ ਦੇ ਗਰੀਬ ਬੱਚਿਆਂ ਨਾਲ਼ ਚਿਲਡਰਨ ਡੇਅ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ। ਬੱਚਿਆਂ ਵੱਲੋਂ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਕਵਿਤਾਵਾਂ ਵੀ ਸੁਣਾਈਆਂ ਗਈਆਂ।
ਫਾਊਂਡੇਸ਼ਨ ਵੱਲੋਂ ਲੜਕੀਆਂ ਨੂੰ ਪਹਿਨਣ ਲਈ ਕੱਪੜੇ ਦਿੱਤੇ ਗਏ। ਇਸੇ ਤਰ੍ਹਾਂ ਇੱਕ ਵਿਆਂਦੜ ਲੜਕੀ ਨੂੰ ਵੀ ਸੂਟ ਦਿੱਤਾ ਗਿਆ। ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਬੱਚਿਆਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ।
Meri Uddan Welfare Foundation Chandigarh
MONA GHARU-9041093244

