ਪੰਜ ਬਿਜਨਸੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ 
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ:
ਪਬਪਾ,  ਉਨਟਾਰੀਓ ਫ੍ਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਵਲੋਂ  ’11ਵੀਂ ਗਾਲਾ ਨਾਈਟ’  ਸੈਂਚੂਰੀ  ਗਾਰਡਨਜ਼  ਰੀਕਰੀਸ਼ਨ ਸੈਂਟਰ,  ਬਰੈਂਪਟਨ, ਕੈਨੇਡਾ  ਵਿਚ ਧੂਮਧਾਮ ਨਾਲ ਮਨਾਈ ਗਈ। ਸੋਨੀਆ ਸਿੱਧੂ, ਐਮਪੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਇੰਡੀਆ ਤੋਂ ਹਰਿੰਦਰ ਬਰਾੜ,  ਗੁਰਪ੍ਰਤਾਪ ਸਿੰਘ ਤੂਰ, ਰਿਜਨਲ ਕੌਂਸਲਰ ਤੇ ਨੈਟਲੀ ਹਾਰਟ, ਸਿਟੀ ਕੌਂਸਲਰ ਮਿਸੀਸਾਗਾ ਨੇ ਪਹੁੰਚ ਕੇ ਗਾਲਾ ਨਾਈਟ ਨੂੰ ਚਾਰ ਚੰਨ ਲਾਏ।
ਤ੍ਰਿਪਤਾ ਸੋਢੀ ਤੇ ਰੁਪਿੰਦਰ ਸੰਧੂ ਨੇ ਸਮਾਗਮ ਦੀ ਸ਼ੁਰੂਆਤ ਕੀਤੀ।
ਹਰਿੰਦਰ ਬਰਾੜ ਨੇ ਰੀਬਨ ਕੱਟ ਕੇ ਨਾਈਟ ਦੀ ਸ਼ੁਰੂਆਤ ਕੀਤੀ ਤੇ ਹੋਰਨਾਂ ਸ਼ਖਸੀਅਤਾਂ ਨੇ ਸ਼ਮਾ ਰੌਸ਼ਨ ਕੀਤੀ। ਇਸ ਮੌਕੇ ਪੰਜ ਸਫ਼ਲ ਬਿਜਨਸੀ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਦਲਜੀਤ ਸਿੰਘ ਗੈਂਦੂ, ਪ੍ਰਭਜੋਤ ਸਿੰਘ ਰਾਠੌਰ, ਜਗਤਾਰ ਸਿੰਘ ਚੌਹਾਨ,  ਜਸਪਾਲ ਸਿੰਘ ਚੌਹਾਨ ਤੇ ਤਰਲੋਚਨ ਸਿੰਘ ਅਟਵਾਲ ਸ਼ਾਮਲ ਸਨ।  ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਾਰੇ ਮਹਿਮਾਨਾਂ ਤੇ ਮਹਾਨ ਸ਼ਖਸੀਅਤਾਂ ਦਾ ਸਵਾਗਤ ਕੀਤਾ।
ਡਾਕਟਰ ਰਮਨੀ ਬਤਰਾ, ਪ੍ਰਧਾਨ ਪਬਪਾ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ। ਅਮਰ ਸਿੰਘ ਭੁੱਲਰ ਨੇ ਸੰਸਥਾਵਾਂ ਵਲੋਂ ਸ਼ੁਰੂ ਕੀਤੀਆਂ ਗਾਲਾ ਨਾਈਟਸ ਬਾਰੇ ਜਾਣਕਾਰੀ ਦਿਤੀ। ਉਨਾਂ ਦੁਆਰਾ ਹਮਦਰਦ ਅਖਬਾਰ ਤੇ ਟੀ ਵੀ ਵੱਲੋਂ ਹਮੇਸ਼ਾ ਮਦਦ ਤੇ ਸਹਿਯੋਗ ਦਾ ਭਰੋਸਾ ਵੀ ਦਿੱਤਾ  ਗਿਆ। ਸਰਦੂਲ ਸਿੰਘ ਥਿਆੜਾ ਵਲੋਂ ਹਾਜ਼ਰ ਰਾਜਨੀਤਕ ਨੇਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸਟੇਜ ਦੀ ਸੁਚੱਜੀ ਕਾਰਵਾਈ ਸੰਤੋਖ ਸਿੰਘ ਸੰਧੂ ਪ੍ਰਧਾਨ,  ਓ.ਐਫ.ਸੀ. ਵਲੋਂ ਚਲਾਈ ਗਈ।  ਕਲਚਰ ਪ੍ਰੋਗਰਾਮ ਵਿਚ ਭੁਪਿੰਦਰ ਸਿੰਘ ਰਤਨ, ਰਣਜੀਤ ਕੌਰ, ਹਰਜੀਤ ਕੌਰ ਭੰਬਰਾ, ਕੁਲਵੰਤ ਕੌਰ ਗੈਂਦੂ, ਹਲੀਮਾ ਸਾਦੀਆ ਤੇ ਰਣਜੀਤ ਸਿੰਘ ‘ਮੇਲਾ ਮੇਲੀਆਂ ਦਾ’ ਵਾਲੇ ਮਸ਼ਹੂਰ ਢੋਲੀ ਨੇ ਹਿੱਸਾ ਲਿਆ।
ਮਨਦੀਪ ਕੌਰ ਮਾਂਗਟ ਤੇ ਬਲਵਿੰਦਰ ਕੌਰ ਚੱਠਾ ਨੇ ਸ਼ਖਸੀਅਤਾਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਗੁਰਚਰਨ ਸਿੰਘ ਦੇ ਵਿਆਹ ਦੀ ਵਰ੍ਹੇਗੰਢ  ਲਈ  ਕੇਕ ਕੱਟਿਆ ਗਿਆ।  ਛਿੰਦਰ ਕੌਰ ਬਰਾੜ ਦੀ ਗਿੱਧਾ ਟੀਮ ਨੇ ਵਾਹਵਾ ਰੰਗ ਬੰਨਿਆਂ ਤੇ ਉਨਾਂ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ। ਵੱਡੀ ਗਿਣਤੀ ਵਿਚ ਹਾਜ਼ਰ ਮਹਿਮਾਨਾਂ ਨੇ ਰਲ਼ ਕੇ ਭੰਗੜਾ ਪਾਇਆ।
ਗੁਰਦਰਸ਼ਨ ਸਿੰਘ ਸੀਰਾ, ਮੁਖਨਦਰ ਸਿੰਘ ਸੋਢੀ, ਇਫ਼ਤਿਖ਼ਾਰ ਚੌਧਰੀ, ਨਰਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਢੀਂਡਸਾ, ਗੁਰਨੀਸ਼ ਸਿੰਘ ਸੋਹੀ, ਹੈਪੀ  ਮਾਂਗਟ, ਸੈਹਜ ਮਾਂਗਟ, ਹਰਦਿਆਲ ਸਿੰਘ ਝੀਤਾ, ਅਮਰੀਕ ਸਿੰਘ ਸੰਘਾ, ਅਮਨ ਗਿੱਲ ਤੇ ਦਰਸ਼ਨ ਸਿੰਘ ਬਰਾੜ ਨੇ ਸਮਾਗਮ ਨੂੰ ਕਾਮਯਾਬ ਕਰਨ ‘ਚ ਬਹੁਤ ਸਹਿਯੋਗ ਦਿਤਾ। ਅਗਲੇ ਸਾਲ ਫਿਰ ਮਿਲਣ ਦੇ ਅਹਿਦ ਨਾਲ ਸਭ ਜਣੇ ਖੁਸ਼ੀ ਖੁਸ਼ੀ ਘਰਾਂ ਨੂੰ ਗਏ।