ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਨਵੰਬਰ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫਤਰ ਵਿਖੇ ਕੁੰਵਰਪ੍ਰੀਤ ਸਿੰਘ ਗੋਸਲ ਦਾ ਜਨਮ ਦਿਨ ਮਨਾਉਣ ਲਈ ਇੱਕ ਸਮਾਗਮ ਕੀਤਾ ਗਿਆ, ਜਿਸ ਵਿੱਚ ਜਗਦੀਸ਼ ਸਿੰਘ ਦੀਵਾਨ ਪ੍ਰਧਾਨ ਸਪੋਰਟ-ਏ-ਚਾਈਲਡ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ।


ਸਮਾਗਮ ਦਾ ਅਰੰਭ ਜਗਤਾਰ ਸਿੰਘ ਜੋਗ ਵਲੋਂ ਜਨਮ ਦਿਨ ਤੇ ਅਸ਼ੀਰਵਾਦ ਲਈ ਗੀਤ ਗਾ ਕੇ ਕੀਤਾ ਗਿਆ। ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕੁੰਵਰਪ੍ਰੀਤ ਸਿੰਘ ਨੂੰ ਜਨਮ ਦਿਨ ਵੀ ਵਧਾਈ ਦਿੱਤੀ ਅਤੇ ਸ਼ੁੱਭ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਪੁੱਜੇ ਡਾ. ਰਵਿੰਦਰ ਸਿੰਘ ਲੁਬਾਣਾ, ਸ੍ਰੀ ਕ੍ਰਿਸ਼ਨ ਰਾਹੀ, ਜਗਤਾਰ ਸਿੰਘ ਜੋਗ, ਬਲਵਿੰਦਰ ਸਿੰਘ ਨੇ ਵੀ ਕੁੰਵਰਪ੍ਰੀਤ ਨੂੰ ਸ਼ੁੱਭ-ਕਾਮਨਾਵਾਂ ਅਤੇ ਚੰਗੀ ਪੜਾਈ ਲਈ ਅਸ਼ੀਰਵਾਦ ਦਿੱਤਾ। ਇਸ ਤੋਂ ਪਹਿਲਾਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਸਮੇਤ ਕੁੰਵਰਪ੍ਰੀਤ ਸਿੰਘ ਨੇ ਸੰਸਥਾ ਦੇ ਦਫ਼ਤਰ ਸੈਕਟਰ-41 ਚੰਡੀਗੜ੍ਹ ਦੇ ਸਾਹਮਣੇ ਵਾਲੇ ਪਾਰਕ ਵਿੱਚ ਇੱਕ ਗੁਲਮੋਹਰ ਦਾ ਬੂਟਾ ਲਗਾਇਆ।
ਕੁੰਵਰਪ੍ਰੀਤ ਸਿੰਘ ਗੋਸਲ ਨੇ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਨੂੰ ਪੰਜਾਬੀ ਬੋਲਣ ਅਤੇ ਲਿਖਣ ਨਾਲ ਪਿਆਰ ਹੈ ਅਤੇ ਉਹ ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦਾ ਹੈ। ਇਸੇ ਸਬੰਧ ਵਿੱਚ ਉਸ ਨੇ ਆਪਣੇ ਜਨਮ ਦਿਨ ਤੇ ਇਕ ਬੂਟਾ ਪੰਜਾਬੀ ਦੇ ਨਾਂ ਲਗਾਇਆ ਹੈ ਤਾਂ ਕਿ ਬਾਕੀ ਬੱਚੇ ਵੀ ਪੰਜਾਬੀ ਨੂੰ ਪਿਆਰ ਕਰਨ ਅਤੇ ਆਪਣੀ ਮਾਤ ਭਾਸ਼ਾ ਦਾ ਗੁਣ-ਗਾਉਣ ਕਰਨ ਉਸਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਜੋ ਉਸਦੇ ਜਨਮ ਦਿਨ ਤੇ ਇੱਕ ਸ਼ੁੱਭ ਕਾਰਜ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।
ਅੰਤ ਵਿੱਚ ਸੰਸਥਾ ਦੇ ਜੁਆਇੰਟ ਸਕੱਤਰ ਸ੍ਰੀ ਕ੍ਰਿਸਨ ਰਾਹੀ ਨੇ ਸਭ ਮਹਿਮਾਨਾਂ ਅਤੇ ਹਾਜ਼ਰ ਵਿਅਕਤੀਆਂ ਦਾ ਧੰਨਵਾਦ ਕੀਤਾ| ਇਸ ਖੁਸ਼ੀ ਦੇ ਮੌਕੇ ਤੇ ਸੰਸਥਾ ਵਲੋਂ ਸਭ ਨੂੰ ਮਿਠਿਆਈ ਵੀ ਵੰਡੀ ਗਈ|
ਫੋਟੋ ਕੈਪਸ਼ਨ – ਜਨਮ ਦਿਨ ਤੇ ਇੱਕ ਰੁੱਖ ਪੰਜਾਬੀ ਦੇ ਨਾਂ ਤੇ ਲਗਾਉਣ ਸਮੇਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਅਤੇ ਮੁੱਖ ਮਹਿਮਾਨ ਜਗਦੀਸ਼ ਸਿੰਘ ਦੀਵਾਨ ਸਮੇਤ ਦੂਜੇ ਅਹੁਦੇਦਾਰ।

