ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ:
ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਸ਼੍ਰੀ ਫ਼ਕੀਰ ਚੰਦ ਜੱਸਲ ਜੀ ਦੇ ਸਪੁੱਤਰ ਇੰਜੀਨੀਅਰ ਐਲਵਿਨ ਜੱਸਲ ਨੇ ਆਪਣੇ ਸਵਰਗਵਾਸੀ ਦਾਦਾ ਸ਼੍ਰੀ ਸਾਧੂ ਰਾਮ ਅਤੇ ਦਾਦੀ ਸ਼੍ਰੀਮਤੀ ਮੰਗਤੀ, ਪਿੰਡ ਬਸੇਸ਼ਰ ਪੁਰ, ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਜੀ ਦੀ ਯਾਦ ਵਿੱਚ ਪੋਸੂ ਵੱਲੋਂ ਖਰੀਦੇ ਜਾ ਰਹੇ 1815 ਵਰਗ ਗਜ਼ ਦੇ ਪਲਾਟ ਜੋ ਕਿ ਮਨੁੱਖਤਾ ਦੀ ਭਲਾਈ ਦੇ ਮਿਸ਼ਨ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਸਾਈ ਬਿਆਨਾ ਕਰਨ ਸਮੇਂ 1,51,000/- ਰੁਪਏ (ਇਕ ਲੱਖ ਇਕਵੰਜਾ ਹਜ਼ਾਰ ਰੁਪਏ) ਦਾ ਚੈੱਕ ਮਿਤੀ 22/9/2024 ਦੇ ਕੇ ਵੱਡਮੁੱਲਾ ਯੋਗਦਾਨ ਪਾਇਆ ਸੀ।
ਹੁਣ ਉਸ ਵਲੋਂ ਰਜਿਸਟਰੀ ਸਮੇਂ-ਸਿਰ ਕਰਵਾਉਣ ਲਈ ਹੋਰ 50,000/- ਰੁਪਏ (ਪੰਜਾਹ ਹਜ਼ਾਰ ਰੁਪਏ) (ਸਾਢੇ ਬਾਰਾਂ ਬਾਰਾਂ ਹਜ਼ਾਰ ਰੁਪਏ ਦੇ ਚਾਰ ਚੈੱਕ) ਦੇ ਕੇ ਹੋਰ ਮਦਦ ਕੀਤੀ ਹੈ। ਇਸ ਤਰ੍ਹਾਂ ਐਲਵਿਨ ਜੱਸਲ ਵੱਲੋਂ ਇਸ ਸ਼ੁਭ ਕਾਰਜ ਲਈ ਹੁਣ ਤੱਕ 2,01,000/-(ਦੋ ਲੱਖ ਇੱਕ ਹਾਜ਼ਰ ਰੁਪਏ) ਦੀ ਸਹਾਇਤਾ ਕੀਤੀ ਗਈ ਹੈ। ਓਹਨਾ ਵੱਲੋਂ ਦਿਲ-ਖੋਲ੍ਹ ਕੇ ਕੀਤੀ ਗਈ ਇਸ ਵੱਡੀ ਆਰਥਿਕ ਸਹਾਇਤਾ ਲਈ ਪਾਵਰ ਆਫ਼ ਸੋਸ਼ਲ ਯੂਨਿਟੀ ਜੱਸਲ ਪ੍ਰੀਵਾਰ ਦੀ ਅਤਿ ਧੰਨਵਾਦੀ ਹੈ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਦੇ ਪਰਿਵਾਰ ਦੀ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਕਰਦੀ ਹੈ।
ਵੱਲੋਂ: ਅਮਰ ਚੰਦ ਪ੍ਰਧਾਨ, ਪਾਵਰ ਆਫ ਸੋਸ਼ਲ ਯੂਨਿਟੀ, ਜ਼ਿਲ੍ਹਾ ਮੋਹਾਲੀ।