ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ:
ਦਿਸ਼ਾ ਵੋਮੈੱਨ ਫੈੱਲਫੇਅਰ ਟਰੱਸਟ (ਰਜਿ.) ਪੰਜਾਬ ਵੱਲੋਂ ਪੱਤਰਕਾਰ ਹਰਦੀਪ ਕੌਰ ਦੇ ਪਲੇਠੇ ਕਹਾਣੀ ਸੰਗ੍ਰਹਿ ’ਸ਼ਮਸ਼ਾਨ ਘਾਟ ਸੌ ਗਿਆ’ ‘ਤੇ 27 ਨਵੰਬਰ, 2024 ਨੂੰ 11.30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।


ਇਸ ਸਮਾਗਮ ਵਿੱਚ ਹਰਪ੍ਰੀਤ ਸਿੰਘ ਦਰਦੀ, ਡਾਇਰੈਕਟਰ ਚੜ੍ਹਦੀ ਕਲਾ ਟਾਈਮ ਟੀਵੀ, ਜਗਜੀਤ ਕੌਰ ਕਾਹਲ਼ੋਂ, ਚੇਅਰਪਰਸਨ, ਸਰਦਾਰ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਪ੍ਰਿ. ਬਹਾਦਰ ਸਿੰਘ ਗੋਸਲ, ਪ੍ਰਸਿੱਧ ਲੇਖਕ ਤੇ ਬਾਲ ਸਾਹਿਤਕਾਰ ਅਤੇ ਬਲਕਾਰ ਸਿੱਧੂ, ਉੱਘੇ ਸਾਹਿਤਕਾਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ।
ਉੱਘੇ ਕਹਾਣੀਕਾਰ ਦੇ ਵਿਸ਼ਲੇਸ਼ਕ ਜਸਵੀਰ ਰਾਣਾ, ਕਹਾਣੀਕਾਰ ਦੀਪਤੀ ਬਬੂਟਾ, ਕਹਾਣੀਕਾਰ ਗੋਵਰਧਨ ਗੱਬੀ ਅਤੇ ਸਾਹਿਤ ਚਿੰਤਕ ਤੇ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਇਸ ਵਿਚਾਰ ਚਰਚਾ ਵਿੱਚ ਹਿੱਸਾ ਲੈ ਰਹੇ ਹਨ। ਮੰਚ ਸੰਚਾਲਨ ਨਰਸਿੰਗ ਸੁਪਰਡੰਟ ਕੁਲਦੀਪ ਕੌਰ ਅਤੇ ਐਡਵੋਕੇਟ ਰੁਪਿੰਦਰਪਾਲ ਕੌਰ ਵੱਲੋਂ ਕੀਤਾ ਜਾਵੇਗਾ।
ਬਾਲ ਸਾਹਿਤਕਾਰ ਬਲਜਿੰਦਰ ਸ਼ੇਰਗਿੱਲ ਅਤੇ ਦਿਸ਼ਾ ਵੋਮੈੱਨ ਫੈੱਲਫੇਅਰ ਟਰੱਸਟ (ਰਜਿ.) ਪੰਜਾਬ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

