ਮੋਗਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ:
ਮਹਿੰਦਰ ਸਾਥੀ ਯਾਦਗਾਰੀ ਮੰਚ (ਰਜਿ.) ਮੋਗਾ ਵੱਲੋਂ ਸਾਲਾਨਾ ਸਮਾਗਮ 01 ਦਸੰਬਰ, 2024 ਨੂੰ ਸਵੇਰੇ 10.00 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਮੇਨ ਬਾਜ਼ਾਰ), ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਕੇ.ਐਲ. ਗਰਗ, ਨੀਤੂ ਅਰੋੜਾ, ਪ੍ਰਿੰ. ਮਨਪ੍ਰੀਤ ਕੌਰ ਅਤੇ ਡਾ. ਅਜੀਤਪਾਲ ਸਿੰਘ ਕਰ ਰਹੇ ਹਨ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਸ਼ਾਮਿਲ ਹੋ ਰਹੇ ਹਨ।


ਮੰਚ ਵੱਲੋਂ ਸ਼ੇਰ ਜੰਗ ਜਾਂਗਲੀ ਪੁਰਸਕਾਰ – ਡਾ. ਸਤੀਸ਼ ਕੁਮਾਰ ਵਰਮਾ (ਨਾਮਵਰ ਨਾਟਕਕਾਰ) ਨੂੰ ਅਤੇ ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ – ਹਰਮੀਤ ਵਿਦਿਆਰਥੀ (ਨਾਮਵਰ ਸ਼ਾਇਰ) ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਦੋ ਪੁਸਤਕਾਂ ਖ਼ਤ ਲਿਖੀਂ (ਗ਼ਜ਼ਲ ਸੰਗ੍ਰਹਿ-ਗੁਰਦੀਪ ਲੋਪੋਂ) ਅਤੇ ਰੌਂਗ ਨੰਬਰ (ਕਹਾਣੀ ਸੰਗ੍ਰਹਿ-ਪਵਿੱਤਰ ਕੌਰ ਮਾਟੀ) ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਬਾਰੇ ਕਰਮਵਾਰ ਡਾ. ਸੁਰਜੀਤ ਬਰਾੜ ਅਤੇ ਜਸਵਿੰਦਰ ਧਰਮਕੋਟ ਜਾਣ ਪਛਾਣ ਕਰਵਾਉਣਗੇ।
ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲ਼ਵੀ ਅਤੇ ਜਨਰਲ ਸਕੱਤਰ ਰਣਜੀਤ ਸਰਾਂਵਾਲੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵਿਸ਼ੇਸ਼ ਸ਼ਾਇਰ ਜਿਨ੍ਹਾਂ ਵਿੱਚ ਰੇਨੂੰ ਨਈਅਰ, ਸਰਬਜੀਤ ਕੌਰ ਜੱਸ, ਇਕਬਾਲ ਕੌਰ ਉਦਾਸੀ, ਤਰਸੇਮ ਨੂਰ, ਸੁਸ਼ੀਲ ਦੋਸਾਂਝ, ਦੇਵਿੰਦਰ ਸੈਫੀ, ਰਿਸ਼ੀ ਹਿਰਦਪਾਲ ਅਤੇ ਪਾਲੀ ਖਾਦਿਮ ਸ਼ਾਮਿਲ ਹਨ, ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਉਨ੍ਹਾਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

