ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ:
ਮੈਂ ਖ਼ੁਦ ਜ਼ਿੰਮੇਵਾਰ ਹਾਂ/ ਚੰਨਣ ਸਿੰਘ ਚੰਨ
ਮੈਂ ਅਪਣੇ ਹਾਲਾਤਾਂ ਦਾ
ਖ਼ੁਦ ਜ਼ਿੰਮੇਵਾਰ ਹਾਂ।
ਕਿਉਕਿ ਮੈਂ ਅਪਣੇ ਹੱਕਾਂ ਲਈ
ਕਦੇ ਆਵਾਜ਼ ਨਹੀਂ ਉਠਾਈ।


ਗ਼ੁਰਬਤ ਦੀ ਜ਼ਿੰਦਗੀ ਨੂੰ ਹੀ ਮੈਂ
ਹਮੇਸ਼ਾ ਸਮਝਦਾ ਰਿਹਾ ਕਿਸਮਤ
ਤੇ ਹੰਢਾਉਂਦਾ ਰਿਹਾ
ਰੂਹ ਦੇ ਪਿੰਡੇ ‘ਤੇ ਬੇਹਿਸਾਬ ਪੀੜਾਂ।
ਸਦੀਆਂ ਤੋਂ ਚਲਦੇ ਇਸ ਸਿਲਸਿਲੇ ਨੇ
ਮੇਰੀ ਸੋਚ ਨੂੰ ਗੁਲਾਮ ਬਣਾ ਛੱਡਿਆ ਸੀ
ਤੇ ਮੈਂ ਇੱਕ ਬੇਜਾਨ ਬੁੱਤ ਬਣਕੇ
ਹਮੇਸ਼ਾ ਰੱਬ ਨੂੰ ਦੋਸ਼ੀ ਮੰਨਦਾ ਰਿਹਾ
ਤੇ ਇੰਝ ਹੰਢਾਉਂਦਾ ਰਿਹਾ
ਪਿੰਡੇ ‘ਤੇ ਬੇਹਿਸਾਬ ਪੀੜਾਂ।
ਤੜਫਿਆ ਤੇ ਕੁਰਲਾਇਆ
‘ਚੰਨ’ ਦਾ ਮਨ
ਬੇਪੱਤ ਕਰ ਜ਼ਮਾਨੇਂ ਰੁਲ਼ਾਇਆ ਬਥੇਰਾ
ਤੇ ਇੰਝ ਮੈਂ ਬੇਵਸ ਹੋ ਕੇ
ਸਹਿੰਦਾ ਰਿਹਾ ਬੇ-ਹਿਸਾਬ ਪੀੜਾਂ।
ਮੈਂ ਅਪਣੇ ਹਾਲਾਤਾਂ ਦਾ
ਖ਼ੁਦ ਜ਼ਿੰਮੇਵਾਰ ਹਾਂ।
ਕਿਉਕਿ ਮੈਂ ਅਪਣੇ ਹੱਕਾਂ ਲਈ
ਕਦੇ ਆਵਾਜ਼ ਨਹੀਂ ਉਠਾਈ।
ਚੰਨਣ ਸਿੰਘ ਚੰਨ – 94174 06726

