ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਨਵੰਬਰ:
ਇਪਟਾ, ਪੰਜਾਬ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ/ ਭੇਡਚਾਲ ਅਤੇ ਉੱਥੇ ਜਾ ਕੇ ਹੋ ਰਹੀ ਖੱਜ਼ਲ-ਖੁਆਰੀ ਦੀ ਬਾਤ ਪਾਉਂਦੀ ਦਸਤਾਵੇਜ਼ੀ ਫਿਲਮ ”ਪੌੜੀ” ਦੀ ਸਕਰੀਨਿੰਗ 29 ਨਵੰਬਰ ਨੂੰ ਸ਼ਾਮ 4.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਹੋ ਰਹੀ ਹੈ। ਡਾ. ਗੁਰਮੇਲ ਸਿੰਘ, ਮੁਖੀ ਪੰਜਾਬੀ ਵਿਭਾਗ, ਸਰਕਾਰੀ ਕਾਲ ਸੈਕਟਰ 11, ਚੰਡੀਗੜ੍ਹ ਅਤੇ ਭੁਪਿੰਦਰ ਮਲਿਕ, ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਇਸ ਫਿਲਮ ਬਾਰੇ ਸੰਵਾਦ ਰਚਾਉਣਗੇ।
ਵਰਨਣਯੋਗ ਹੈ ਕਿ ਇਸ ਦਸਤਾਵੇਜ਼ੀ ਫਿਲਮ ”ਪੌੜੀ’‘ ਦੇ ਲੇਖਕ-ਨਿਰਦੇਸ਼ਕ ਨਵਲਪ੍ਰੀਤ ਰੰਗੀ ਹਨ। ਇਪਟਾ ਪੰਜਾਬ ਇਕਾਈ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਕਨਵੀਨਰ ਨੀਰਜ ਕੌਸ਼ਿਕ-ਸੁਰਿੰਦਰਪਾਲ ਸਿੰਘ ਅਤੇ ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਵੱਲੋਂ ਇਸ ਫਿਲਮ ਸਕਰੀਨਿੰਗ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ।