www.sursaanjh.com > ਅੰਤਰਰਾਸ਼ਟਰੀ > ਤਿੰਨ ਨਾਮਵਰ ਲੇਖਕਾਂ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਜਸਪਾਲ ਸਿੰਘ ਦੇਸੂਵੀ ਅਤੇ ਗੀਤਕਾਰ ਮੋਹਨ ਸਿੰਘ ਪ੍ਰੀਤ ਨੂੰ ‘ਕਿਰਨ ਬੇਦੀ’ ਨਾਂ ਦੇ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

ਤਿੰਨ ਨਾਮਵਰ ਲੇਖਕਾਂ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਜਸਪਾਲ ਸਿੰਘ ਦੇਸੂਵੀ ਅਤੇ ਗੀਤਕਾਰ ਮੋਹਨ ਸਿੰਘ ਪ੍ਰੀਤ ਨੂੰ ‘ਕਿਰਨ ਬੇਦੀ’ ਨਾਂ ਦੇ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

ਪੁਸਤਕ “ਵਿਰਸੇ ਦੇ ਰਾਗ” ਕਾਵਿ ਸੰਗ੍ਰਹਿ ਚੰਡੀਗੜ੍ਹ ਦੇ ਸੈਕਟਰ 40 ਦੇ ਕਮਿਊਨਿਟੀ ਸੈਂਟਰ ਵਿਖੇ ਲੋਕ ਅਰਪਣ, ਤਿੰਨ ਨਾਮਵਰ ਲੇਖਕਾਂ ਦਾ ਸਨਮਾਨ ਅਤੇ ਕਵੀ ਦਰਬਾਰ ਕਰਵਾਇਆ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਦਸੰਬਰ:
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਦੇ ਸੈਕਟਰ 40 ਦੇ ਕਮਿਊਨਿਟੀ ਸੈਂਟਰ ਵਿਖੇ ਪੁਸਤਕ ਲੋਕ ਅਰਪਣ, ਸਨਮਾਨ ਸਮਾਰੋਹ ਅਤੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਮਨਪ੍ਰੀਤ ਕੋਰ ਸੰਧੁ ਮੁੰਬਈ, ਬਤੌਰ ਮੁੱਖ ਮਹਿਮਾਨ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ, ਸਾਹਿਤਕ ਸੱਥ ਖਰੜ, ਡਾ. ਦਵਿੰਦਰ ਸਿੰਘ ਬੋਹਾ, ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ, ਮੁਹਾਲੀ ਬਤੌਰ ਵਿਸ਼ੇਸ਼ ਮਹਿਮਾਨ ਅਤੇ ਅੰਤਰਰਾਸ਼ਟਰੀ ਸੱਥ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਹਾਜਰ ਹੋਏ। ਬਾਬੂ ਰਾਮ ਦੀਵਾਨਾ ਬੀਮਾਰ ਹੋਣ ਕਰਕੇ ਸਮਾਗਮ ’ਚ ਪੁੱਜ ਨਹੀਂ ਸਕੇ।
ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਰਾਜਵਿੰਦਰ ਸਿੰਘ ਗੱਡੂ  ਨੇ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਫਿਰ ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਦੁਆਰਾ ਗਾਏ ਸ਼ਬਦ ਨਾਲ ਕੀਤੀ ਗਈ। ਉਪਰੰਤ ਪ੍ਰਧਾਨਗੀ ਮੰਡਲ ਦੁਆਰਾ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਕਾਵਿ ਪੁਸਤਕ “ਵਿਰਸੇ ਦੇ ਰਾਗ” ਰਿਲੀਜ਼ ਕੀਤੀ ਗਈ। ਉਸ ਤੋਂ ਬਾਅਦ ਚੱਲੇ ਕਵੀ ਦਰਬਾਰ’ਚ ਕਈ ਰਾਜਾਂ ਤੋਂ ਪਹੁੰਚੇ ਕਵੀਆਂ ’ਚ ਦੀਪ ਲੁਧਿਆਣਵੀ, ਜਸਵਿੰਦਰ ਕੌਰ ਜੱਸੀ ਲੁਧਿਆਣਾ, ਬਲਦੇਵ ਸਿੰਘ ਬਿੰਦਰਾ ਪਟਿਆਲਾ, ਗੁਰਦਾਸ ਸਿੰਘ ਦਾਸ ਪਿੰਜੌਰ, ਬਲਵਿੰਦਰ ਸਿੰਘ ਢਿੱਲੋਂ ਮੁਹਾਲੀ, ਇੰਦਰਜੀਤ ਕੌਰ ਵਡਾਲਾ, ਸੰਧੇ ਸੁਖਬੀਰ ਲੁਧਿਆਣਾ, ਅਮਰਜੀਤ ਕੌਰ ਮੋਰਿੰਡਾ, ਖੁਸ਼ੀ ਰਾਮ ਨਿਮਾਣਾ ਖਰੜ, ਜਗਦੇਵ ਸਿੰਘ ਰਡਿਆਲਾ, ਕਰਮਜੀਤ ਕੌਰ, ਚਰਨਜੀਤ ਸਿੰਘ ਕਲੇਰ, ਮਨਪ੍ਰੀਤ ਕੌਰ, ਜਸਵੀਰ ਸ਼ਰਮਾ ਦੱਦਾਹੂਰ ਸ਼੍ਰੀ ਮੁਕਤਸਰ ਸਾਹਿਬ, ਗੁਰਦਿਆਲ ਸਿੰਘ, ਬਰਿਜ ਭੂਸ਼ਨ ਸ਼ਰਮਾ, ਮਨਮੋਹਨ ਸਿੰਘ ਨਾਭਾ, ਨਿਰਮਲ ਸਿੰਘ ਅਧਰੇੜਾ, ਸਮਿੱਤਰ ਸਿੰਘ ਦੋਸਤ ਖਰੜ, ਜਸਵਿੰਦਰ ਸਿੰਘ ਕਾਈਨੌਰ, ਜਸਪਾਲ ਸਿੰਘ ਦੇਸੂਵੀ ਕਨੇਡਾ, ਪ੍ਰੋ. ਕੇਵਲਜੀਤ ਸਿੰਘ ਕੰਵਲ ਮੁਹਾਲੀ, ਨਰਿੰਦਰ ਕੌਰ ਲੌਂਗੀਆ, ਈਲੀਨਾ ਧੀਮਾਨ ਮੋਗਾ, ਮਨਜੀਤ ਕੌਰ ਗਿੱਲ ਜੰਡਾ, ਗੁਰਜੀਤ ਸਿੰਘ ਮੋਹਾਲੀ, ਗੁਰਿੰਦਰ ਸਿੰਘ ਮੋਹਾਲੀ, ਜਸਪਾਲ ਸਿੰਘ ਕੰਵਲ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਦੇਵ ਸਿੰਘ ਭੁੱਲਰ ਜੀਰਾ, ਗੁਰਦੀਪ ਸਿੰਘ ਦਾਨੀ, ਹਰਭਜਨ ਸਿੰਘ, ਐਡਵੋਕੇਟ ਨੀਲਮ ਨਾਰੰਗ, ਜਗਤਾਰ ਰਤਨ ਭਾਈ ਰੂਪਾ, ਸੁਖਵਿੰਦਰ ਸੁੱਖੀ ਫਗਵਾੜਾ, ਸਤਨਾਮ ਸਿੰਘ ਅਬੋਹਰ, ਮਿੱਕੀ ਪਾਸੀ,  ਸੁਖਦੀਪ ਸਿੰਘ ਨਯਾਂ ਸ਼ਹਿਰ ਮੋਹਾਲੀ, ਡਾ. ਸੁਨੀਤ ਮਦਾਨ, ਦਰਸ਼ਨ ਤਿਊਣਾ, ਪਿਆਰਾ ਸਿੰਘ ਰਾਹੀ ਅਤੇ ਪ੍ਰਕਾਸ਼ ਪਾਸ਼ਾ ਜਲੰਧਰ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ।
ਤਿੰਨ ਨਾਮਵਰ ਲੇਖਕਾਂ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਜਸਪਾਲ ਸਿੰਘ ਦੇਸੂਵੀ ਅਤੇ ਗੀਤਕਾਰ ਮੋਹਨ ਸਿੰਘ ਪ੍ਰੀਤ  ਨੂੰ ‘ਕਿਰਨ ਬੇਦੀ’ ਨਾਂ ਦੇ ਪੁਰਸਕਾਰ (ਸ਼ਾਲ, ਲੋਈ, ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹਾਂ) ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰ ਮੋਹਨ ਸਿੰਘ ਪ੍ਰੀਤ ਕਿਸੇ ਜਰੂਰੀ ਰੁਝੇਵੇਂ ਕਰਕੇ ਪੁੱਜ ਨਹੀਂ ਸਕੇ। ਉਨ੍ਹਾਂ ਦਾ ਪੁਰਸਕਾਰ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਪ੍ਰਾਪਤ ਕੀਤਾ ਗਿਆ। ਇੱਥੇ ਇਹ ਗੱਲ ਵਰਣਨਯੋਗ ਹੈ ਕਿ  ਇਹ ਪੁਰਸਕਾਰ ਉੱਘੀ ਸਾਹਿਤਕਾਰ ‘ਕਿਰਨ ਬੇਦੀ’ ਦੇ ਨਾਂ ’ਤੇ ਸ਼ੁਰੂ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਜਿਨ੍ਹਾਂ ਦੀ ਕਿ ਇਸੇ ਸਾਲ ਮੌਤ ਹੋ ਗਈ ਸੀ। ਸਵਰਗੀ ਕਿਰਨ ਬੇਦੀ ਜੀ ਦੀ ਯਾਦ ਵਿੱਚ ਇਹ ਪੁਰਸਕਾਰ ਹਰ ਸਾਲ ਵੱਖੋੑਵੱਖਰੇ ਸਾਹਿਤਕਾਰਾਂ ਨੂੱ ਦਿੱਤੇ ਜਾਇਆ ਕਰਨਗੇ। ਕਵੀ ਦਰਬਾਰ ’ਚ ਹਿੱਸਾ ਲੈਣ ਵਾਲੇ ਸਾਰੇ ਕਵੀਆਂ ਨੂੰ ਵੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਮਨਪ੍ਰੀਤ ਕੋਰ ਸੰਧੁ ਮੁੰਬਈ, ਜਸਵਿੰਦਰ ਸਿੰਘ ਕਾਈਨੌਰ, ਅਤੇ ਡਾ. ਦਵਿੰਦਰ ਸਿੰਘ ਬੋਹਾ ਨੂੰ ਵੀ (ਸ਼ਾਲ, ਲੋਈ, ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹਾਂ) ਨਾਲ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਮਹਿਮਾਨ ਡਾ. ਬੋਹਾ, ਜਸਵਿੰਦਰ ਕਾਈਨੌਰ ਅਤੇ  ਡਾ. ਧਾਲੀਵਾਲ ਨੇ ਪੁਸਤਕ ਦੇ ਲੇਖਕ, ਸਨਮਾਨਿਤ ਲੇਖਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸੱਥ, ਚੰਡੀਗੜ੍ਹ ਦਾ ਇਹ ਦੂਜਾ ਸਮਾਗਮ ਵੀ ਸਫਲ ਰਿਹਾ। ਬਾਬਾ ਬਲਵੀਰ ਸਿੰਘ, ਪੀ.ਜੀ.ਆਈ ਲੰਗਰਾਂ ਵਾਲਿਆਂ ਨੇ ਵੀ ਮਾਂ ਦੀ ਪ੍ਰਸੰਸਾ ਬਾਰੇ ਆਪਣੇ ਕੁੱਝ ਵਿਚਾਰ ਰੱਖੇ। ਮੁੱਖ ਮਹਿਮਾਨ ਮਨਪ੍ਰੀਤ ਕੋਰ ਸੰਧੁ ਮੁੰਬਈ ਨੇ ਭਾਸ਼ਣ ਦਿੰਦਿਆ ਕਿਹਾ ਕਿ ਜਿੱਥੇ ਸਾਹਿਤਕਾਰਾਂ ਨੂੰ ਲਿਖਣ ਦੇ ਨਾਲ ਨਾਲ ਜ਼ਿਆਦਾ ਪੜ੍ਹਨਾ ਚਾਹੀਦਾ ਹੈ ਉੱਥੇ ਸਾਹਿਤ ਪ੍ਰੇਮੀਆਂ ਨੂੰ ਵੀ ਸਾਹਿਤ ਨਾਲ ਜੋੜਣ ਦੀ ਜਰੂਰਤ ਹੈ।
ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ  ਪ੍ਰਿ. ਬਹਾਦਰ ਸਿੰਘ ਗੋਸਲ, ਗੁਰਸ਼ਰਨ ਸਿੰਘ ਕਾਕਾ, ਚਮਕੌਰ ਸਿੰਘ ਸੰਧੁ ਮੁੰਬਈ, ਪੱਤਰਕਾਰ ਅਜਾਇਬ ਔਜਲਾ, ਹਰਜੀਤ ਸਿੰਘ, ਸੁਰਜਨ ਸਿੰਘ ਜੱਸਲ, ਸਰਾਜ ਲਤਾ, ਰੁਪਿੰਦਰ ਸਿੰਘ ਮੋਹਾਲੀ ਅਤੇ ਪ੍ਰੀਤ ਮਣੀ ਕੁਰਾਲੀ ਆਦਿ ਹਾਜ਼ਰ ਹੋਏ। ਸੱਥ ਦੇ ਦੂਜੇ ਅਹੁਦੇਦਾਰਾਂ ਅਤੇ ਪ੍ਰਬੰਧਕ ਕਮੇਟੀ ਮੈਂਬਰ ਚਰਨਜੀਤ  ਕੌਰ ਬਾਠ, ਡਾ. ਰਜਿੰਦਰ ਰੇਨੂ,  ਰਮਨਦੀਪ ਕੌਰ ਰਮਣੀਕ, ਅਤੇ ਰਜਿੰਦਰ ਸਿੰਘ ਧੀਮਾਨ ਨੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਭਰਪੂਰ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਕਾਰਵਾਈ ਸਾਹਿਤਕ ਸੱਥ ਖਰੜ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ, ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਸਮਾਗਮ ਦੇ ਅੰਤ ’ਚ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ  ਨੇ ਪ੍ਰਧਾਨਗੀ ਮੰਡਲ, ਕਲਮਕਾਰਾਂ, ਸਾਹਿਤ ਪ੍ਰੇਮੀਆਂ, ਪ੍ਰਬੰਧਕ ਕਮੇਟੀ ਮੈਂਬਰਾਂ, ਸਾਹਿਤਕ ਸੱਥ ਖਰੜ,  ਸ਼ਿਵਾਲਿਕ ਟੀ ਵੀ ਚੈਨਲ ਅਤੇ ਸਾਹਿਤਕ ਸਾਂਝ ਚੈਨਲ ਦਾ ਧੰਨਵਾਦ ਕੀਤਾ। ਸੱਥ ਵੱਲੋਂ ਸਮਾਗਮ ਦੌਰਾਨ ਚਾਹ ਅਤੇ ਪਕੌੜੇ ਵਰਤਾਏ ਗਏ ਅਤੇ ਸਮਾਪਤੀ ’ਤੇ ਦੁਪਿਹਰ ਦਾ ਖਾਣਾ ਵੀ ਪਰੋਸਿਆ ਗਿਆ। ਇਸ ਤਰ੍ਹਾਂ ਇਹ ਸਮਾਗਮ ਬਹੁਤ ਵੀ ਵਧੀਆ ਤਰੀਕਾ ਨਾਲ ਸਫਲ ਰਿਹਾ। ਪੂਰੇ ਸਮਾਗਮ ਦੀ ਵੀਡਿਓ ਰਿਕਾਰਡਿੰਗ ਸ਼ਿਵਾਲਿਕ ਟੀ ਵੀ ਚੈਨਲ ਅਤੇ ਸਾਹਿਤਕ ਸਾਂਝ ਚੈਨਲ ਵੱਲੋਂ ਕੀਤੀ ਗਈ। ਜਿਸ ਨੂੰ ਯੂਟਿਊਬ ’ਤੇ ਦੇਖਿਆ ਜਾ ਸਕਦਾ ਹੈ।
ਵੱਲੋਂ: ਰਾਜਵਿੰਦਰ ਸਿੰਘ ਗੱਡੂ, ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ – ਸੰਪਰਕ 76961-74723

Leave a Reply

Your email address will not be published. Required fields are marked *