www.sursaanjh.com > ਅੰਤਰਰਾਸ਼ਟਰੀ > ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ 100ਵੀਂ ਪੁਸਤਕ – ਕਰਨਲ ਡਾ. ਰਾਜਿੰਦਰ ਸਿੰਘ ਨੂੰ ਭੇਟ

ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ 100ਵੀਂ ਪੁਸਤਕ – ਕਰਨਲ ਡਾ. ਰਾਜਿੰਦਰ ਸਿੰਘ ਨੂੰ ਭੇਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਦਸੰਬਰ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪੰਜਾਬ ਸਟੇਟ ਕੋਆਰਡੀਨੇਟਰ ਜਸਪਾਲ ਸਿੰਘ ਕੰਵਲ ਨੇ ਬੜੂ ਸਾਹਿਬ ਦੇ ਸਬ-ਆਫਿਸ ਸੈਕਟਰ-33 ਚੰਡੀਗੜ੍ਹ ਵਿਖੇ ਆਪਣੀ ਵਿਸ਼ੇਸ਼ ਫ਼ੇਰੀ ਸਮੇਂ ਬੜੂ ਸਾਹਿਬ ਦੇ ਸੀਨੀਅਰ ਅਧਿਕਾਰੀ ਕਰਨਲ ਡਾ. ਰਾਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਉਹਨਾਂ ਨੂੰ ਆਪਣੀ 100ਵੀਂ ਪੁਸਤਕ ‘‘ਮਾਤਾ ਗੁਜਰੀ ਦੇ ਲਾਲ ਦੇ ਲਾਲ’’ ਬਹੁਤ ਹੀ ਸਤਿਕਾਰ ਸਹਿਤ ਭੇਟ ਕੀਤੀ। ਪ੍ਰਿੰ. ਗੋਸਲ ਨੇ ਦੱਸਿਆ ਕਿ ਉਹਨਾਂ ਦੀ ਇਹ ਪੁਸਤਕ ‘‘ਚਾਰੇ ਸਾਹਿਬਜ਼ਾਦਿਆਂ’’ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਦੀਆਂ ਇਤਿਹਾਸਿਕ ਘਟਨਾਵਾਂ ਬਾਰੇ ਕਵਿਤਾਵਾਂ ਲਿਖੀਆਂ ਗਈਆਂ ਹਨ ਉਹਨਾਂ ਦੀ ਇਹ ਪੁਸਤਕ 100ਵੀਂ ਹੋਣ ਕਾਰਣ ਇਸ ਨੂੰ ਪੂਰੇ ਸਤਿਕਾਰ ਨਾਲ ਰੰਗਦਾਰ ਬਣਾਇਆ ਗਿਆ ਹੈ ਜਿਸ ਕਾਰਣ ਇਹ ਪਾਠਕਾਂ ਦੀ ਖਿੱਚ ਦੀ ਕਾਰਣ ਬਣੀ ਹੈ।

ਪ੍ਰਿੰ. ਗੋਸਲ ਦੀ 100ਵੀ ਪੁਸਤਕ ਪ੍ਰਾਪਤ ਕਰਕੇ ਕਰਨਲ ਡਾ. ਰਾਜਿੰਦਰ ਸਿੰਘ ਨੇ ਪ੍ਰਿੰ. ਗੋਸਲ ਨੂੰ ਵਧਾਈ ਦਿੱਤੀ ਅਤੇ ਹੁਣ ਤੱਕ 106 ਪੁਸਤਕਾਂ ਲਿਖਣ ਲਈ ਵੱਡੇ ਉਪਰਾਲੇ ਸਦਕਾ ਸਾਬਾਸ਼ ਦੇਂਦੇ ਹੋਏ ਪੰਜਾਬੀ ਭਾਸ਼ਾ ਲਈ ਹੋਰ ਵੱਡੇ ਪੱਧਰ ਤੇ ਉਪਰਾਲੇ ਕਰਨ ਲਈ ਕਿਹਾ। ਇਸ ਮੌਕੇ ਤੇ ਪ੍ਰਿੰ. ਗੋਸਲ ਦੇ ਨਾਲ ਪ੍ਰਸਿਧ ਸਾਹਿਤਕਾਰ ਜਸਪਾਲ ਸਿੰਘ ਕੰਵਲ ਵੀ ਹਾਜ਼ਰ ਸਨ, ਜਿਹਨਾਂ ਨੇ ਕਰਨਲ ਡਾ. ਰਾਜਿੰਦਰ ਸਿੰਘ ਨੂੰ ਗਿਆਨੀ ਦਿੱਤ ਸਿੰਘ ਪਤ੍ਰਿਕਾ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਮਾਜ ਸੇਵਾ ਲਈ ਅਤੇ ਖਾਸ ਕਰਕੇ ਨਸ਼ਾਮੁਕਤੀ ਲਈ ਡਾ. ਰਾਜਿੰਦਰ ਸਿੰਘ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਇਸ ਵੱਡੀ ਉਮਰ ਵਿੱਚ ਵੀ ਕਰਨਲ ਸਾਹਿਬ ਸਮਾਜ ਪ੍ਰਤੀ ਸੇਵਾ ਨੂੰ ਸਮਰਪਿਤ ਹਨ ਅਤੇ ਦਿਨ-ਰਾਤ ਨਸ਼ਾ ਮੁਕਤੀ ਮੁਹਿੰਮ ਵਿਚ, ਜੋ ਕਿ ਬੜੂ ਸਾਹਿਬ ਕਲਗੀਧਰ ਟਰੱਸਟ ਵਲੋਂ ਅਰੰਭੀ ਗਈ ਹੈ, ਲਈ ਕਾਰਜ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਪੰਜਾਬ ਵਿੱਚ ਚੀਮਾ ਮੰਡੀ ਵਿਖੇ ਚਲਾਏ ਜਾ ਰਹੇ ਵੱਡੇ ਨਸ਼ਾ ਮੁਕਤੀ ਕੇਂਦਰ ਦੀ ਸਫਲਤਾ ਦਾ ਸਿਹਰਾ ਕਰਨਲ ਡਾ. ਰਾਜਿੰਦਰ ਸਿੰਘ ਨੂੰ ਹੀ ਜਾਂਦਾ ਹੈ।

ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸਟੇਟ ਕੋਆਰਡੀਨੇਟਰ ਜਸਪਾਲ ਸਿੰਘ ਕੰਵਲ ਕਰਨਲ ਡਾ. ਰਾਜਿੰਦਰ ਸਿੰਘ ਨੂੰ ਆਪਣੀ 100ਵੀਂ ਪੁਸਤਕ ਭੇਟ ਕਰਦੇ ਹੋਏ।

Leave a Reply

Your email address will not be published. Required fields are marked *