ਚੰਡੀਗੜ 3 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੰਡੀ ਗੋਬਿੰਦਗੜ੍ਹ ਵਾਕਰਜ਼ ਕਲੱਬ ਵੱਲੋਂ ਸਲਾਨਾ ਐਥਲੈਟਿਕ ਮਾਸਟਰ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਲੱਗਭਗ ਸੌ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਤਿੰਨ ਈਵੈਂਟਜ ਵਿੱਚ ਹਿੱਸਾ ਲਿਆ। ਇਸ ਤਰ੍ਹਾਂ ਉਨ੍ਹਾਂ ਰੇਸ 5000 ਮੀਟਰ ਅਤੇ 1500 ਮੀਟਰ ਵਿੱਚ ਦੋ ਸਿਲਵਰ ਮੈਡਲ ਜਿੱਤੇ। ਵੇਖਿਆ ਜਾਵੇ ਤਾਂ ਇਹ ਭੁਪਿੰਦਰ ਸਿੰਘ ਭਾਗੋਮਾਜਰਾ ਦੀ ਲਗਾਤਾਰ ਮਿਹਨਤ ਦਾ ਹੀ ਫਲ਼ ਹੈ।
ਵਰਨਣਯੋਗ ਹੈ ਉਹ ਸਾਹਿਤਕ ਰਚਨਾਵਾਂ ਲਿਖਣ ਦੇ ਨਾਲ਼ ਨਾਲ਼ ਇਲੈਕਟ੍ਰਾਨਿਕ ਮੀਡੀਆ ਨਾਲ਼ ਜੁੜਿਆ ਸ਼ਿਵਾਲਕ ਚੈਨਲ ਵੀ ਚਲਾਉਂਦੇ ਹਨ। ਉਹ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਉਹ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਨ। ਇਹ ਦੋ ਸਿਲਵਰ ਮੈਡਲ ਉਹਨਾਂ ਨੇ 60 ਪਲੱਸ ਉਮਰ ਗਰੁੱਪ ਵਿੱਚ ਜਿੱਤੇ ਹਨ। ਉਹਨਾਂ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਖੇਡਾਂ ਬਹੁਤ ਜ਼ਰੂਰੀ ਹਨ ਜੋ ਕਿ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਈ ਰੱਖਦੀਆਂ ਹਨ। ਉਨ੍ਹਾਂ ਅੱਗੇ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ ਤਾਂਜੋ ਨਸ਼ਿਆਂ ਤੋਂ ਦੂਰ ਰਿਹਾ ਜਾ ਸਕੇ। ਉਂਝ ਹਰ ਮਨੁੱਖ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਖੇਡਾਂ ਖੇਡਣ ਨਾਲ ਸਾਡੇ ਸਰੀਰ ਦੀ ਫਿੱਟਨੈੱਸ ਬਣੀ ਰਹਿੰਦੀ ਹੈ।