ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ:
ਸੁਰ ਸਾਂਝ ਕਲਾ ਮੰਚ (ਰਜਿ.) ਵੱਲੋੋਂ ਸਾਹਿਤਕ ਮੰਚ, ਖਰੜ ਦੇ ਸਹਿਯੋਗ ਨਾਲ਼ ਮਿਤੀ 09 ਦਸੰਬਰ, 2024 ਨੂੰ ਬਾਅਦ ਦੁਪਹਿਰ 2.30 ਵਜੇ ਪੰਜਾਬ ਕਲਾ ਭਵਨ, ਸੈਕਟਰ 16-ਬੀ ਚੰਡੀਗੜ੍ਹ ਵਿਖੇ ਨਾਮਵਰ ਕਹਾਣੀਕਾਰ ਸਰੂਪ ਸਿਆਲਵੀ ਦੀ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ-ਨਿਰਭਰਤਾ’ਬਾਰੇ ਸੰਵਾਦ ਰਚਾਇਆ ਜਾ ਰਿਹਾ ਹੈ।
ਕਨਵੀਨਰ ਸੁਰਜੀਤ ਸੁਮਨ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਉੱਘੇ ਵਿਦਵਾਨ ਤੇ ਆਲੋਚਕ ਡਾ. ਗੁਰਪਾਲ ਸਿੰਘ ਸਮਾਗਮ ਵਿੱਚ ਮੁੱਖ ਮਹਿਮਾਨ, ਡਾ. ਗੁਰਮੇਲ ਸਿੰਘ, ਡਾ. ਪ੍ਰਵੀਨ ਕੁਮਾਰ ਅਤੇ ਭਗਵੰਤ ਰਸੂਲਪੁਰੀ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ, ਜਦਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਤੇ ਚਿੰਤਕ ਡਾ. ਲਾਭ ਸਿੰਘ ਖੀਵਾ ਕਰਨਗੇ। ਇਸ ਪੁਸਤਕ ਬਾਰੇ ਪਰਚਾ ਉੱਘੇ ਲੇਖਕ ਬਲਵੰਤ ਮਾਂਗਟ ਪੜ੍ਹਨਗੇ।
ਪ੍ਰਿੰ. ਸਤਨਾਮ ਸਿੰਘ ਸ਼ੋਕਰ, ਇੰਦਰਜੀਤ ਪ੍ਰੇਮੀ, ਪਰਮਜੀਤ ਮਾਨ ਅਤੇ ਤਰਸੇਮ ਬਸ਼ਰ ਨੇ ਸਾਂਝੇ ਤੌਰ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।