www.sursaanjh.com > ਸਿੱਖਿਆ > ਪਿੰਡ ਢਕੋਰਾਂ ਖ਼ੁਰਦ ਦੇ ਕਿਸਾਨ ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ, ਖੇਤਾਂ ‘ਚ ਖੜੀ ਫ਼ਸਲ ਕੀਤੀ ਬਰਬਾਦ

ਪਿੰਡ ਢਕੋਰਾਂ ਖ਼ੁਰਦ ਦੇ ਕਿਸਾਨ ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ, ਖੇਤਾਂ ‘ਚ ਖੜੀ ਫ਼ਸਲ ਕੀਤੀ ਬਰਬਾਦ

ਚੰਡੀਗੜ੍ਹ 4 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿੰਡ ਢਕੋਰਾਂ ਖੁਰਦ ਦੇ ਕਿਸਾਨ ਅਵਾਰਾ ਸਾਨ੍ਹਾਂ ਦੇ ਆਤੰਕ ਤੋਂ ਬੇਹੱਦ ਪ੍ਰੇਸ਼ਾਨ ਹਨ, ਜਿਸ ਬਾਰੇ ਉਨ੍ਹਾਂ ਪ੍ਰਸ਼ਾਸ਼ਨ ਤੋਂ ਇਸ ਮੁਸ਼ਕਿਲ ਤੋਂ ਛੁਟਕਾਰੇ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪਿੰਡ ਵਾਸੀ ਕਿਸਾਨ ਸਪਿੰਦਰ ਸਿੰਘ, ਅੰਗਰੇਜ਼ ਸਿੰਘ, ਸਤਵਿੰਦਰ ਸਿੰਘ, ਸਿਕੰਦਰ ਸਿੰਘ ਤੇ ਮਹਿੰਦਰ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਉਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਨਜ਼ਦੀਕ ਨਦੀ ਅਤੇ ਓਮੈਕਸ ਸਿਟੀ ਹੋਣ ਕਾਰਨ ਚੰਡੀਗੜ੍ਹ ਕਾਰਪੋਰੇਸ਼ਨ ਦੇ ਕਰਮਚਾਰੀ ਅਵਾਰਾ ਪਸ਼ੂਆਂ ਨੂੰ ਇੱਥੇ ਛੱਡ ਜਾਂਦੇ ਹਨ। ਪਿਛਲੇ ਹਫ਼ਤੇ ਇੱਕ 30 ਤੋਂ 40 ਸਾਨ੍ਹਾਂ ਦਾ ਵੱਗ ਵੀ ਛੱਡ ਦਿੱਤਾ ਗਿਆ, ਜਿਸ ਕਾਰਨ ਵੱਡੀ ਮੁਸ਼ਕਿਲ ਬਣ ਗਈ ਕਿ ਸਾਨ੍ਹਾਂ ਦੇ ਇਸ ਵੱਗ ਵੱਲੋਂ ਰਾਤ ਸਮੇਂ ਖੇਤਾਂ ‘ਚ ਖੜ੍ਹੀ ਗੰਨੇ, ਚਰ੍ਹੀ, ਜਵੀ, ਬਰਸੀਨ ਆਦਿ ਦੀ ਕਈ ਏਕੜ ਫ਼ਸਲ ਚੁੱਗ ਕੇ ਅਤੇ ਪੈਰਾਂ ਨਾਲ ਲਤਾੜਕੇ ਬਿਲਕੁੱਲ ਖ਼ਤਮ ਕਰ ਦਿੱਤੀ।
ਇਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਉਨ੍ਹਾਂ ਨੂੰ ਪਾਲ਼ੀ ਹੋਈ ਫ਼ਸਲ ਦੀ ਬਰਬਾਦੀ ਦਾ ਘਾਟਾ ਸਹਿਣਾ ਪੈ ਰਿਹਾ ਹੈ, ਉੱਥੇ ਰਾਤ ਸਮੇਂ ਜਿੱਥੇ ਪਿੰਡ ‘ਚ ਚੋਰਾਂ ਤੋਂ ਪਹਿਰਾਂ ਲਗਾਉਣਾ ਪੈ ਰਿਹਾ ਸੀ। ਇਸ ਕਾਰਨ ਹੁਣ ਇੱਕ ਮੈਂਬਰ ਨੂੰ ਖੇਤਾਂ ‘ਚ ਵੀ ਬੈਠਣਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਲਿਖਤੀ ਪੱਤਰ ਰਾਹੀਂ ਜਿਲਾ ਪ੍ਰਸ਼ਾਸ਼ਨ ਅਤੇ ਹਲਕਾ ਵਿਧਾਇਕ ਤੋਂ ਇਨ੍ਹਾਂ ਅਵਾਰਾ ਪਸ਼ੂਆਂ ਦਾ ਹੱਲ ਕਰਕੇ ਨਿਜਾਤ ਦਿਵਾਉਣ ਦੀ ਅਪੀਲ ਕੀਤੀ ਹੈ। ਇਸ ਬਾਰੇ ਕਿਸਾਨ ਜਥੇਬੰਦੀ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਇੱਥੋਂ ਅਵਾਰਾ ਪਸ਼ੂਆਂ ਨੂੰ ਨਹੀਂ ਲਿਜਾਇਆ ਗਿਆ ਤਾਂ ਮਿਸ਼ਨ ਵੱਲੋਂ ਕਿਸਾਨਾਂ ਦੀ ਸਹਾਇਤਾ ਨਾਲ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਜਿਲ੍ਹਾਂ ਹੈਡਕੁਆਟਰ ਅੱਗੇ ਛੱਡਿਆ ਜਾਵੇਗਾ।

Leave a Reply

Your email address will not be published. Required fields are marked *