www.sursaanjh.com > ਅੰਤਰਰਾਸ਼ਟਰੀ > ਰੋਮੀ ਸਿੰਘ ਮਿਊਜ਼ਿਕ ਸਟੂਡੀਓ ਵਿੱਚ ਰਿਕਾਰਡਿੰਗ ਲਈ ਪਹੁੰਚੇ ਚਰਚਿਤ ਗੀਤਕਾਰ ਤੇ ਗਾਇਕ ਭਿੰਦਾ ਰਾਏ ਵਾਲ਼ਾ ਅਤੇ ਚਰਚਿਤ ਗਾਇਕ ਜੱਸੀ ਧਨੌਲਾ

ਰੋਮੀ ਸਿੰਘ ਮਿਊਜ਼ਿਕ ਸਟੂਡੀਓ ਵਿੱਚ ਰਿਕਾਰਡਿੰਗ ਲਈ ਪਹੁੰਚੇ ਚਰਚਿਤ ਗੀਤਕਾਰ ਤੇ ਗਾਇਕ ਭਿੰਦਾ ਰਾਏ ਵਾਲ਼ਾ ਅਤੇ ਚਰਚਿਤ ਗਾਇਕ ਜੱਸੀ ਧਨੌਲਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਦਸੰਬਰ:

ਬਹੁ-ਚਰਚਿਤ ਗਾਇਕ ਜੱਸੀ ਧਨੌਲਾ ਦਾ ਫੋਨ ਆਇਆ। ਉਹ ਚਰਚਿਤ ਗੀਤਕਾਰ ਤੇ ਗਾਇਕ ਭਿੰਦਾ ਰਾਏ ਵਾਲ਼ਾ ਦੇ ਗੀਤ ਦੀ ਰਿਕਾਰਡਿੰਗ ਲਈ ਸ਼ਿਵਾਲਿਕ ਸਿਟੀ-1 ਵਿੱਚ ਸਥਿਤ ਰੋਮੀ ਸਿੰਘ ਮਿਊਜ਼ਿਕ ਸਟੂਡੀਓ। ਯਾਦੀ ਕੰਧੋਲ਼ਾ ਨੇ ਆਉਣਾ ਸੀ, ਪਰ ਉਹ ਕਿਸੇ ਕਾਰਨਵਸ ਆ ਨਾ ਸਕਿਆ। ਇਨ੍ਹਾਂ ਦੋਵਾਂ ਸ਼ਖਸੀਅਤਾਂ ਨਾਲ਼ ਮੌਜੂਦਾ ਗੀਤਕਾਰੀ, ਗਾਇਕੀ ਅਤੇ ਸੰਗੀਤ ਬਾਰੇ ਖੁੱਲ੍ਹ ਕੇ ਬਹੁਤ ਸਾਰੀਆਂ ਗੱਲਾਂ ਹੋਈਆਂ।

ਜੱਸੀ ਧਨੌਲਾ ਵੱਲੋਂ ਬਹੁਤ ਸਾਰੇ ਚਰਚਿਤ ਗੀਤ ਜਿਨ੍ਹਾਂ ਵਿੱਚ, ਜਿਹੜੇ ਦੁੱਖਾਂ ਵਿੱਚ ਹੌਸਲੇ ਨਈਂ ਹਾਰਦੇ (ਜੱਸੀ ਧਨੌਲਾ-ਹਰਿੰਦਰ ਸੰਧੂ), ਵਿਧਵਾ ਹੋਣ ‘ਚ ਦੱਸ ਕੀ ਗਲਤੀ ਮੇਰੀ ਆ, ਲੁੱਟੇ ਨਾ ਨਜ਼ਾਰੇ ਏਸ ਉਮਰੇ, ਪੀਤੀ ‘ਚ ਕਹਿੰਦਾ ਪਿੰਡ ਫੂਕ ਦਊਂ,  ਚੰਨਾ ਛੱਡ ਦੇ ਟਰੱਕ ਤੂੰ ਚਲਾਉਣਾ, ਕਰੀਏ ਨਾ ਕਦੇ ਵੀ ਭਰੋਸਾ ਓਸ ‘ਤੇ, ਮੂਸੇ ਵਾਲ਼ੇ ਦਾ ਗਾਉਣ ਵਾਂਗੂੰ, ਨਿਰਾ ਹੀ ਗੁਲਾਬ ਲੱਗਦੈਂ ਅਤੇ ਹੋਰ ਅਨੇਕਾਂ ਗੀਤ ਗਾਏ।

ਇਸੇ ਤਰ੍ਹਾਂ ਭਿੰਦਾ ਰਾਏ ਵਾਲ਼ਾ ਵੱਲੋਂ ਵੀ ਗੀਤ ਇੱਕ ਕੁੜੀ ਰਾਤ ਦੀ ਰਾਣੀ ਵਰਗੀ, ਪੋਟੇ ਘਸ ਗਏ ਰੁਪੱਈਏ ਗਿਣ ਗਿਣ ਕੇ ਤੂੰ ਖਾਲੀ ਹੱਥ ਜਾਣਾ ਜੱਗ ਤੋਂ, ਵੈਰੀ ਸਰਹੱਦਾਂ ਉੱਤੇ ਲਲਕਾਰਦਾ ਆਦਿ ਲਿਖੇ ਅਤੇ ਗਾਏ ਗਏ ਹਨ।

ਮੇਰੇ ਇਲਾਕੇ ਸ੍ਰੀ ਚਮਕੌਰ ਸਾਹਿਬ ਅਤੇ ਖਮਾਣੋਂ ਦੇ ਰਹਿਣ ਵਾਲ਼ੇ ਇਹ ਹੀਰਿਆਂ ਵਰਗੇ ਮਿੱਤਰ ਗਾਇਕਾਂ ਨੇ ਸੁਰ ਸਾਂਝ ਡਾਟ ਕਾਮ ਨਾਲ਼ ਮੌਜੂਦਾ ਗਾਇਕੀ, ਗੀਤਕਾਰੀ ਅਤੇ ਸੰਗੀਤ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਸਾਦਾ ਪਰ ਘੁਲ਼-ਮਿਲ਼ ਜਾਣ ਵਾਲ਼ੇ ਮਿਊਜ਼ਿਕ ਡਾਇਰੈਕਟਰ ਰੋਮੀ ਸਿੰਘ ਦਾ ਮਿਊਜ਼ਿਕ ਸਟੂਡੀਓ ਸੁਰਾਂ ਦੀ ਛਹਿਬਰ ਲਗਾ ਰਿਹਾ ਜਾਪਿਆ।

Leave a Reply

Your email address will not be published. Required fields are marked *