ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਦਸੰਬਰ:
ਵਿਹਲੇ ਸਮੇਂ ਨੂੰ ਬਿਤਾਉਣਾ ਕਿਵੇਂ ਹੈ? ਇਹ ਕੋਈ ਸ੍ਰੀ ਵਿਨੋਦ ਭੱਲਾ ਜੋ ਤੋਂ ਪੁੱਛੇ। ਖੁਸ਼ ਕਿਵੇਂ ਰਹਿਣਾ ਹੈ? ਇਹ ਕੋਈ ਸ੍ਰੀ ਵਿਨੋਦ ਭੱਲਾ ਜੀ ਤੋਂ ਪੁੱਛੇੇ। ਅੱਜ ਵੀ ਉਹ ਓਨੀ ਊਰਜਾ ਸੰਗ ਹੀ ਵਿਚਰਦੇ ਹਨ, ਜਿਸ ਊਰਜਾ ਨਾਲ਼ ਆਪਣੀ ਸਰਕਾਰੀ ਸੇਵਾ ਦੌਰਾਨ ਪੀ.ਸੀ.ਐਸ. ਅਧਿਕਾਰੀ ਹੁੰਦਿਆਂ ਉਹ ਵਿਚਰਦੇ ਰਹੇ ਹਨ। ਮਿਲਵਰਤਣ ਦੀ ਮਿਸਾਲ। ਆਪਣੇ ਤੋਂ ਛੋਟੇ, ਆਪਣੇ ਤੋਂ ਵੱਡੇ ਨੂੰ ਹਮੇਸ਼ਾ ਬੁਲਾ ਕੇ ਲੰਘਣਾ, ਉਸ ਦਾ ਹਾਲ-ਚਾਲ ਪੁੱਛਣਾ ਆਦਿ ਉਨ੍ਹਾਂ ਦੀ ਪੁਰਾਣੀ ਆਦਤ ਵਿੱਚ ਸ਼ੁਮਾਰ ਹੈ।
ਅੱਜ ਦੇ ਦਿਨ ਦੇ ਕੁਝ ਪਲ ਉਨ੍ਹਾਂ ਆਪਣੇ ਸਾਥੀ ਰਹੇ ਸਕੱਤਰੇਤ ਦੇ ਸੇਵਾ-ਮੁਕਤ ਵਿਸ਼ੇਸ਼ ਸਕੱਤਰ ਮੰਤਰੀ ਸ੍ਰੀ ਅਮਰਜੀਤ ਅਰੋੜਾ ਨਾਲ਼ ਬਿਤਾਏ। ਇਸ ਵੇਲ਼ੇ ਉਨ੍ਹਾਂ ਨਾਲ਼ ਲੋਕ ਸੰਪਰਕ ਵਿਭਾਗ ਤੋਂ ਸੇਵਾ-ਮੁਕਤ ਹੋਏ ਸੁਪਰਡੰਟ ਸ੍ਰੀ ਰਾਮ ਨਰਾਇਣ ਖੇੜਾ ਸਨ। ਜ਼ਿੰਦਗੀ ਜ਼ਿੰਦਾਬਾਦ।