ਨਾਮਵਰ ਕਹਾਣੀਕਾਰ ਸਰੁੂਪ ਸਿਆਲ਼ਵੀ ਦੀ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ ਨਿਰਭਰਤਾ’ ਬਾਰੇ ਰਚਾਇਆ ਗਿਆ ਸੰਵਾਦ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਦਸੰਬਰ:
ਨਾਮਵਰ ਕਹਾਣੀਕਾਰ ਸਰੁੂਪ ਸਿਆਲ਼ਵੀ ਦੀ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ ਨਿਰਭਰਤਾ’ ਬਾਰੇ ਸੁਰ ਸਾਂਝ ਕਲਾ ਮੰਚ (ਰਜਿ.) ਅਤੇ ਸਾਹਿਤਕ ਮੰਚ ਖਰੜ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸੰਵਾਦ ਰਚਾਇਆ ਗਿਆ। ਮੁੱਖ ਮਹਿਮਾਨ ਵਜੋਂ ਡਾ. ਗੁਰਪਾਲ ਸਿੰਘ ਸੰਧੂ, ਉੱਘੇ ਸਾਹਿਤਕਾਰ ਅਤੇ ਚਿੰਤਕ, ਵਿਸ਼ੇਸ਼ ਮਹਿਮਾਨ ਵਜੋਂ ਡਾ. ਪ੍ਰਵੀਨ ਕੁਮਾਰ, ਡਾ. ਗੁਰਮੇਲ ਸਿੰਘ ਅਤੇ ਭਗਵੰਤ ਰਸੂਲਪੁਰੀ ਸ਼ਾਮਿਲ ਹੋਏ, ਜਦਕਿ ਪੁਸਤਕ ਬਾਰੇ ਪਰਚਾ ਬਲਵੰਤ ਮਾਂਗਟ ਵੱਲੋਂ ਪੜ੍ਹਿਆ ਗਿਆ। ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।
ਬਲਵੰਤ ਮਾਂਗਟ ਨੇ ਆਪੇ ਪਰਚੇ ਵਿੱਚ ਨੁਕਤਾ ਪੇਸ਼ ਸਾਂਝਾ ਕਰਦਿਆਂਸੁਖਵਿੰਦਰ ਰਾਮਪੁਰੀ ਦੇ ਗੀਤ ”ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ, ਜਿਨ੍ਹਾਂ ਰੋਜ਼ ਰਹਿਣਾ ਰਹਿਣਾ” ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ‘‘ਵਰਗ (ਵਰਣ) ਵੰਡ ਭਾਰਤ ਤੋਂ ਇਲਾਵਾ ਕਿਸੇ ਹੋਰ ਸਮਾਜ ਵਿੱਚ ਨਹੀਂ ਹੈ, ਉੱਝ ਭੇਦ-ਭਾਵ ਹਰ ਥਾਂ ਲੰਮੇ ਸਮੇਂ ਤੋਂ ਰਿਹਾ ਹੈ।‘‘ ਪ੍ਰੀਤਮ ਰੁਪਾਲ ਦੇ ਸੰਵਾਦ ਰਚਾਉਂਦਿਆਂ ਕਿਹਾ ਕਿ ‘‘ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਭਗਤੀ ਕਾਲ ਤੋਂ ਵਰਣ ਵੰਡ ‘ਤੇ ਠੱਲ੍ਹ ਪਈ ਹੈ। ਡਾ. ਪ੍ਰਵੀਨ ਨੇ ਕਿਹਾ ਕਿ ‘‘ਸਰੂਪ ਸਿਆਲ਼ਵੀ ਨੇ ਹਾਸ਼ੀਆਗ੍ਰਸਤ ਮਨੁੱਖ ਦੇ ਮਾਨਸਿਕ ਦਵੰਦ ਨੂੰ ਛੋਹਿਆ ਹੈ।‘‘ ਭਗਵੰਤ ਰਸੂਲਪੁਰੀ ਨੇ ਕਿਹਾ ਕਿ ‘‘ਇਸ ਪੁਸਤਕ ਵਿੱਚ ਹਵਾਲਿਆਂ ਦੀ ਭਰਮਾਰ ਹੈ।‘‘ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ‘‘ਲੇਖਕ ਦੀ ਸਾਹਿਤਕ ਦੇਣ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।‘‘ ਦੀਪ ਨਿਰਮੋਹੀ ਵੱਲੋਂ ਪੁਸਤਕ ਬਾਰੇ ਵੱਖਰੇ ਨੁਕਤਾ-ਨਿਗਾਹ ਨਾਲ਼ ਗੱਲ ਕਰਕੇ ਸੰਵਾਦ ਨੂੰ ਅੱਗੇ ਤੋਰਿਆ। ਇਨ੍ਹਾਂ ਤੋਂ ਇਲਾਵਾ ਜਤਿੰਦਰ ਮਾਹਲ, ਜਸਪਾਲ ਸਿੰਘ ਦੇਸੂਵੀ, ਹਰਨਾਮ ਸਿੰਘ ਡੱਲਾ, ਫਤਿਹਜੰਗ ਸਿੰਘ ਅਤੇ ਕੰਵਲਜੀਤ ਲੱਕੀ ਵੱਲੋਂ ਇਸ ਸੰਵਾਦ ਵਿੱਚ ਹਿੱਸਾ ਲਿਆ ਗਿਆ।
ਸਰੂਪ ਸਿਆਲ਼ਵੀ ਨੇ ਕਿਹਾ ਕਿ ‘‘ਕਿਸੇ ਵੀ ਸੰਸਕ੍ਰਿਤ ਦਾ ਵਿਕਾਸ, ਵਰਗ ਵਿਸ਼ੇਸ਼ ਦੇ ਸੰਘਰਸ਼ ਕਾਰਨ ਹੋਇਆ। ਅੱਜ ਵੀ ਵਰਗ (ਵਰਣ) ਸੰਘਰਸ਼ ਚੱਲ ਰਿਹਾ ਹੈ, ਜਿਸ ਦਾ ਏਸ਼ਿਆਈ ਦੇਸ਼ਾਂ ਵਿੱਚ ਵੱਖੋ-ਵੱਖਰਾ ਰੂਪ ਹੈ।‘‘ ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ‘‘ਵਰਗ (ਵਰਣ) ਵੰਡ ਭਾਵੇਂ ਪੂਰੀ ਦੁਨੀਆਂ ਵਿੱਚ ਹੈ, ਪਰ ਜਿੰਨੀ ਹਿੰਦੋਸਤਾਨੀ ਧਰਤੀ ‘ਤੇ ਹੈ, ਸੰਸਾਰ ਵਿੱਚ ਹੋਰ ਕਿਤੇ ਵੀ ਨਹੀਂ ਹੈ। ਆਮ ਵਰਤੋਂ-ਵਿਹਾਰ ਵਿੱਚ ਅਸੀਂ ਜਾਤ ਬਾਰੇ ਪਹਿਲਾਂ ਗੱਲ ਕਰਦੇ ਹਾਂ। ਉਂਝ ਅਜੋਕੇ ਦੌਰ ਵਿੱਚ ਬੋਲਣ ਦੀ ਖੁੱਲ੍ਹ ਜਿੰਨੀ ਹੈ, ਓਨੀ ਪਹਿਲਾਂ ਨਹੀਂ ਸੀ।‘‘
ਪ੍ਰਧਾਨਗੀ ਭਾਸ਼ਨ ਵਿੱਚ ਡਾ. ਲਾਭ ਸਿੰਘ ਖੀਵਾ ਨੇ ਕਿਹਾ ‘‘ਸਰੂਪ ਸਿਆਲ਼ਵੀ ਬੇਸ਼ੱਕ ਕਹਾਣੀਕਾਰ ਹੈ, ਪਰ ਇਸ ਉਮਰੇ ਅਜਿਹੀ ਕਿਤਾਬ ਲਿਖਣੀ ਉਸ ਦੀ ਵੱਡੀ ਪ੍ਰਾਪਤੀ ਹੈ। ਮੱਧਕਾਲ ਵਾਂਗ ਸਾਨੂੰ ਵੀ ਚਿੰਤਨ ਦਾ ਘੇਰਾ ਵਸੀਹ ਰੱਖਣਾ ਚਾਹੀਦਾ ਹੈ।‘‘ ਉੱਘੇ ਲੇਖਕ ਪਰਮਜੀਤ ਮਾਨ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਰਜੀਤ ਸੁਮਨ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਪ੍ਰਿੰ. ਸਤਨਾਮ ਸਿੰਘ ਸ਼ੋਕਰ, ਇੰਦਰਜੀਤ ਪ੍ਰੇਮੀ, ਜੈ ਸਿੰਘ ਛਿੱਬਰ, ਹਰਪ੍ਰੀਤ ਚੰਨੂੰ, ਤਸਕੀਨ, ਮਨਦੀਪ ਸਨੇਹੀ, ਭੁਪਿੰਦਰ ਮਲਿਕ, ਪਾਲ ਅਜਨਬੀ, ਜਸਵਿੰਦਰ ਕਾਈਨੌਰ, ਪਿਆਰਾਾ ਸਿੰਘ ਰਾਹੀ, ਡਾ. ਸੁਨੀਤਾ ਰਾਣੀ, ਬਲੀਜੀਤ, ਜਗਦੀਪ ਸਿੱਧੂ, ਡਾ. ਚਰਨਜੀਤ ਕੌਰ, ਗੁਰਮੀਤ ਸਿੰਗਲ, ਪ੍ਰਿੰ. ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ, ਹਰਬੰਸ ਸੋਢੀ, ਵਰਿੰਦਰ ਚੱਠਾ, ਕਿਰਪਾਲ ਸਿੰਘ, ਉਂਕਾਰ ਨਾਥ, ਕਰਮ ਸਿੰਘ ਵਕੀਲ, ਦਰਸ਼ਨ ਸਿੰਘ ਕੰਸਾਲਾ ਅਤੇ ਅੰਮ੍ਰਿਤ ਕੌਰ ਸਮੇਤ ਸੱਤਰ ਦੇ ਕਰੀਬ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।