ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ:
ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ ਦੇ ਘਰ ਦੇਸੂ ਮਾਜਰਾ (ਖਰੜ) ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਕਹਾਣੀ ਦਰਬਾਰ ਵਿੱਚ ਗੁਰਮੀਤ ਸਿੰਗਲ ਨੇ ਕਹਾਣੀ ‘ਹੂਕ’, ਯਤਿੰਦਰ ਮਾਹਲ ਨੇ ਕਹਾਣੀ ‘ਮੋਕਸ਼’, ਗੁਰਦੀਪ ਮਹੌਣ ਨੇ ਕਹਾਣੀ ‘ਹਵਾ’, ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਕਹਾਣੀ ‘ਉਮਰਾਂ ਲੰਮੀ ਉਡੀਕ’ ਅਤੇ ਸਵੈਰਾਜ ਸੰਧੂ ਨੇ ਕਹਾਣੀ ‘ਭਾਰ’ ਪੜ੍ਹੀਆਂ।
ਇਨ੍ਹਾਂ ਕਹਾਣੀਕਾਰਾਂ ਵੱਲੋਂ ਪੜ੍ਹੀਆਂ ਗਈਆਂ ਕਹਾਣੀਆਂ ਤੇ ਨਿੱਠ ਕੇ ਸੰਵਾਦ ਰਚਾਇਆ ਗਿਆ, ਜਿਸ ਵਿੱਚ ਇਨ੍ਹਾਂ ਕਹਾਣੀਕਾਰਾਂ ਸਮੇਤ ਪ੍ਰਧਾਨਗੀ ਕਰ ਰਹੇ ਡਾ. ਸ਼ਿੰਦਰਪਾਲ ਸਿੰਘ, ਇੰਜ. ਜਸਪਾਲ ਸਿੰਘ ਦੇਸੂਵੀ, ਬਲਕਾਰ ਸਿੱਧੂ, ਡਾ. ਚਰਨਜੀਤ ਕੌਰ, ਸੁਰਜੀਤ ਸੁਮਨ ਅਤੇ ਪਿਆਰਾ ਸਿੰਘ ਰਾਹੀ ਵੱਲੋਂ ਵੱਖ-ਵੱਖ ਨੁਕਤੇ ਸਾਂਝੇ ਕਰਦਿਆਂ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਪਿਆਰਾ ਸਿੰਘ ਰਾਹੀ, ਪ੍ਰਤਾਪ ਪਾਰਸ ਗੁਰਦਾਸਪੁਰੀ ਵੱਲੋਂ ਗੀਤ ਅਤੇ ਸਵੈਰਾਜ ਸੰਧੂ ਵੱਲੋਂ ਵੀ ਨਜ਼ਮ ਪੇਸ਼ ਕੀਤੀ ਗਈ। ਡਾ. ਸ਼ਿੰਦਰਪਾਲ ਨੇ ਕਿਹਾ ਕਿ ਅਜਿਹੀ ਵਿਚਾਰ ਚਰਚਾ ਹੁੰਦੀ ਰਹਿੰਦੀ ਚਾਹੀਦੀ ਹੈ। ਇੰਜ. ਜਸਪਾਲ ਸਿੰਘ ਦੇਸੂਵੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।