www.sursaanjh.com > ਅੰਤਰਰਾਸ਼ਟਰੀ > ਪੰਜ ਰੋਜ਼ਾ ਕਵਿਤਾ ਵਰਕਸ਼ਾਪ ਦੇ ਦੂਜੇ ਦਿਨ 27 ਦਸੰਬਰ ਨੂੰ ਵਿਸ਼ਾ ਹੋਵੇਗਾ; ਕਵਿਤਾ ਨੂੰ ਸਮਝਦਿਆਂ

ਪੰਜ ਰੋਜ਼ਾ ਕਵਿਤਾ ਵਰਕਸ਼ਾਪ ਦੇ ਦੂਜੇ ਦਿਨ 27 ਦਸੰਬਰ ਨੂੰ ਵਿਸ਼ਾ ਹੋਵੇਗਾ; ਕਵਿਤਾ ਨੂੰ ਸਮਝਦਿਆਂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਦਸੰਬਰ:

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਸਾਹਿਤ ਵਿਗਿਆਨ ਕੇਂਦਰ ਤੇ ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ, ਸੈਕਟਰ 16 ਵਿਖੇ 26 ਤੋਂ 30 ਦਸੰਬਰ ਤੱਕ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਕਰਵਾਈ ਜਾ ਰਹੀ ਹੈ।

ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕੋਆਰਡੀਨੇਟਰ ਜਗਦੀਪ ਸਿੱਧੂ ਅਤੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਕਵਿਤਾ ਵਰਕਸ਼ਾਪ ਦੇ ਦੂਜੇ ਦਿਨ 27 ਦਸੰਬਰ ਨੂੰ ਸਵੇਰੇ 11.00 ਵਜੇ  ਕਵਿਤਾ ਵਰਕਸ਼ਾਪ ਦਾ ਵਿਸ਼ਾ; ਕਵਿਤਾ ਨੂੰ ਸਮਝਦਿਆਂ ਹੋਵੇਗਾ, ਜਿਸ ਦੇ ਮੁੱਖ ਵਕਤਾ ਡਾ. ਮਨਮੋਹਨ ਅਤੇ ਵਿਸ਼ੇਸ਼ ਸ਼ਾਇਰ ਗੁਰਪ੍ਰੀਤ ਹੋਣਗੇ।

ਇਸ ਸਮਾਗਮ ਵਿੱਚ ਗੁਲ ਚੌਹਾਨ, ਦੀਪਇੰਦਰ, ਹਰਵਿੰਦਰ ਸਿੰਘ, ਸੁਖਵਿੰਦਰ ਸਿੱਧੂ, ਦੀਪਕ ਚਨਾਰਥਲ, ਪਾਲ ਅਜਨਬੀ, ਸੁਭਾਸ਼ ਭਾਸਕਰ, ਧਰਮਿੰਦਰ ਸੇਖੋਂ, ਰੇਖਾ ਮਿੱਤਲ, ਹਲਵਿੰਦਰ ਸਿੰਘ, ਪਲਵੀ ਰਾਮਪਾਲ, ਹਰਿੰਦਰ ਫਰਾਕ, ਸੰਦੀਪ ਸਿੰਘ ਅਤੇ ਖੋਜਾਰਥੀ ਜਸਪਾਲ ਫਿਰਦੌਸੀ, ਜਸ਼ਨਪ੍ਰੀਤ ਅਤੇ ਡਾ. ਗੁਰਦੇਵ ਸਿੰਘ  ਸ਼ਾਮਿਲ ਹੋ ਰਹੇ ਹਨ।

Leave a Reply

Your email address will not be published. Required fields are marked *