ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ:


ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵੱਲੋਂ 72ਵੇਂ ਵਰ੍ਹੇ ਦੇ ਸਮਾਗਮਾਂ ਦੀ ਲੜੀ ਵਿੱਚ ਰੂਬਰੂ ਤੇ ਪੁਰਸਕਾਰ ਸਮਾਗਮ 29 ਦਸੰਬਰ 2024 ਨੂੰ ਸਵੇਰੇ 10.00 ਵਜੇ ਸਭਾ ਦੇ ਸੈਮੀਨਾਰ ਹਾਲ ਲਾਇਬਰੇਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਉੱਘੇ ਚਿੰਤਕ ਤੇ ਵਾਰਤਕ ਲੇਖਕ ਬੁੱਧ ਸਿੰਘ ਨੀਲੋਂ ਨੂੰ ਸ੍ਰ. ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ-2024 ਪ੍ਰਦਾਨ ਕੀਤਾ ਜਾਵੇਗਾ।
ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਮਿੱਤਰ ਸੈਨ ਮੀਤ ਵੱਲੋਂ ਕੀਤੀ ਜਾਵੇਗੀ ਅਤੇ ਸ੍ਰੀ ਬਲਦੇਵ ਸਿੰਘ ਝੱਜ, ਸਾਬਕਾ ਸਰਪੰਚ ਦਬੁਰਜੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਪੁਰਸਕਾਰ ਬਾਰੇ ਜਾਣਕਾਰੀ ਸੁਰਿੰਦਰ ਰਾਮਪੁਰੀ ਵੱਲੋਂ ਸਾਂਝੀ ਕੀਤੀ ਜਾਵੇਗੀ।
ਡਾ. ਪਰਮਿੰਦਰ ਸਿੰਘ ਬੈਨੀਪਾਲ, ਡਾ. ਮੇਹਰ ਮਾਣਕ, ਬਲਕੌਰ ਸਿੰਘ ਗਿੱਲ, ਡਾ. ਬਲਵਿੰਦਰ ਗਲੈਕਸੀ, ਕਮਲਜੀਤ ਨੀਲੋਂ, ਹਰਬੰਸ ਮਾਲਵਾ, ਬਲਿਹਾਰ ਗੋਬਿੰਦਗੜ੍ਹੀਆ, ਬਲਬੀਰ ਸਿੰਘ ਬੱਬੀ, ਪ੍ਰੀਤ ਸੰਦਲ, ਗੁਰਸੇਵਕ ਸਿੰਘ ਢਿੱਲੋਂ ਤੇ ਤੇਲੂ ਰਾਮ ਕੁਹਾੜਾ, ਬੁੱਧ ਸਿੰਘ ਨੀਲੋਂ ਦੇ ਜੀਵਨ ਤੇ ਰਚਨਾ ਬਾਰੇ ਗੱਲਬਾਤ ਕਰਨਗੇ।

