www.sursaanjh.com > ਅੰਤਰਰਾਸ਼ਟਰੀ > ਸਵ. ਡਾ. ਮਨਮੋਹਨ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਸਰਧਾਂਜਲੀ

ਸਵ. ਡਾ. ਮਨਮੋਹਨ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਦਿੱਤੀ ਸਰਧਾਂਜਲੀ

 ਚੰਡੀਗੜ੍ਹ 3 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਵਿਖੇ ਬਾਬਾ ਦਿਆਨਾਥ ਮੰਦਰ ਵਿਚ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਪਵਿੱਤਰ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪਰ ਸ਼ਰੀਫ ਵਲੋਂ ਇਕ ਸ਼ੋਕ ਸਮਾਗਮ ਰਖਿਆ ਗਿਆ, ਜਿਸ ਵਿੱਚ ਕਾਂਗਰਸ ਪਾਰਟੀ ਹਲਕਾ ਖਰੜ ਦੇ ਇੰਚਾਰਜ  ਵਿਜੈ ਸ਼ਰਮਾ ਟਿੰਕੂ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸਰਵੋਤਮ ਰਾਣਾ ਯੂਥ ਕਾਂਗਰਸ ਪ੍ਰਧਾਨ ਮੋਹਾਲੀ ਨੇ ਪੁੱਜ ਕੇ  ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼੍ਰੀ ਮਨਮੋਹਨ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਦਸਿਆ। ਉਨ੍ਹਾਂ ਵਲੋਂ ਦਸਿਆ ਗਿਆ ਕਿ ਕਿਵੇਂ ਓਹਨਾ ਨੇ ਪਾਕਿਸਤਾਨ ਦੇ ਇਕ ਛੋਟੇ ਜਿਹੇ ਪਿੰਡ ਤੋ ਉੱਠ ਕੇ ਵੰਡ ਦੇ ਸਮੇਂ ਸੰਤਾਪ ਹੰਢਾਇਆ ਅਤੇ ਉਚੇਰੀ ਸਿੱਖਿਆ ਹਾਸਲ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ ਹੈ।
ਇਸ ਸਮੇਂ ਸਾਬਕਾ ਸਰਪੰਚ ਹਰਿੰਦਰ ਸਿੰਘ ਕੁਬਹੇੜੀ, ਅਜੀਤ ਸਿੰਘ ਭੜੋਂਜੀਆਂ ਵਲੋਂ ਵੀ ਆਪਣੇ ਆਪਣੇ ਵਿਚਾਰ ਰੱਖੇ ਗਏ। ਇਸ ਸਮੇਂ ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ ਜਰਨਲ ਸਕੱਤਰ ਜ਼ਿਲਾ ਮੋਹਾਲੀ, ਹਰਨੇਕ ਸਿੰਘ ਤਕੀਪੁਰ ਮੁੱਖ ਬੁਲਾਰਾ ਕਾਂਗਰਸ ਪਾਰਟੀ, ਲੰਬਰਦਾਰ ਸੁਖਦੇਵ ਕੁਮਾਰ, ਨਵੀਨ ਬਾਂਸਲ ਵਾਈਸ ਪ੍ਰਧਾਨ ਮੋਹਾਲੀ, ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਨਰਲ ਸਕੱਤਰ ਖਰੜ, ਸਰਪੰਚ ਦਲਵੀਰ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਅਵਤਾਰ ਸਿੰਘ, ਪੰਚ ਸੰਦੀਪ ਸਿੰਘ ਸ਼ਨੀ, ਪੰਚ ਲਖਵੀਰ ਸਿੰਘ ਭਿੰਦਾ, ਲਖਵੀਰ ਸਿੰਘ ਲੱਖਾ, ਪੰਚ ਦਰਬਾਰਾ ਸਿੰਘ ਕੁਬਾਹੇੜੀ, ਪੰਚ ਭਰਪੂਰ ਸਿੰਘ, ਗੁਰਦੇਵ ਸਿੰਘ ਪੱਲਣਪੁਰ, ਨਿਰਮਲ ਸਿੰਘ ਸਾਬਕਾ ਸਰਪੰਚ ਬੂਥਗੜ੍ਹ, ਚੇਅਰਮੈਨ ਐਸਸੀ ਵਿੰਗ ਹੰਸ ਰਾਜ ਬੂਥਗੜ੍ਹ, ਗੁਰਦੀਪ ਸਿੰਘ ਫਤਿਹਗੜ੍ਹ, ਅਮਰਜੀਤ ਸਿੰਘ ਡਾਕਟਰ ਕਰਤਾਰਪੁਰ, ਕਾਕਾ  ਕਰਤਾਰਪੁਰ, ਬਲਜਿੰਦਰ ਸਿੰਘ ਭੋਲਾ ਕਰਤਾਰਪੁਰ, ਕਾਲਾ ਕਰਤਾਰਪੁਰ, ਪੰਡਿਤ ਮਨੀਸ਼ ਕੁਮਾਰ ਮਾਜਰੀ, ਸੋਨੂ ਮਾਜਰੀ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਪੜੌਲ, ਬਾਬਾ ਹਰਜਿੰਦਰ ਸਿੰਘ ਪੜੌਲ, ਜਰਨੈਲ ਸਿੰਘ ਗੋਚਰ, ਵਿਨੋਦ ਕੁਮਾਰ ਮਾਣਕ ਪੁਰਸ਼ ਸ਼ਰੀਫ, ਰਮਾਕਾਂਤ ਕਾਲੀਆ ਐਮ ਸੀ ਕੁਰਾਲੀ, ਕੁਲਵਿੰਦਰ ਸਿੰਘ ਕੰਸਾਲਾ, ਜਗਤਾਰ ਸਿੰਘ ਗੋਲਾ ਸੰਗਤਪੁਰਾ, ਗੁਰਵਿੰਦਰ ਸਿੰਘ ਬੰਟੀ ਮੁੰਦੋ ਸੰਗਤ ਦੀਆਂ ਨਾਜਰ ਸਿੰਘ ਕਾਕਾ ਸੈਣੀ ਮਾਜਰਾ, ਗੁਰਦਿਆਲ ਸਿੰਘ ਸੈਣੀ ਮਾਜਰਾ, ਅਮਰ ਸਿੰਘ ਸਾਬਕਾ ਸਰਪੰਚ ਮਾਜਰੀ ਸਮੇਤ ਹੋਰ ਕਾਂਗਰਸੀ ਵਰਕਰਾ ਨੇ ਹਾਜ਼ਰੀ ਲਗਵਾਈ ਹੈ।

Leave a Reply

Your email address will not be published. Required fields are marked *