ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜਨਵਰੀ:


ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਵਾਸਤੇ 1815 ਵਰਗ ਗਜ਼ ਦਾ ਪਲਾਟ ਅੰਬੇਡਕਰ ਊਰਜਾ ਭਵਨ, ਮਾਜਰੀ ਅਕਾਲੀਆਂ ਰੋਡ, ਬਾਰਨ (ਪਟਿਆਲਾ) ਵਿਖੇ ਖਰੀਦਿਆ ਜਾ ਰਿਹਾ ਹੈ। ਇਸ ਪਲਾਟ ਦੇ ਖਰਚ ਦੀ ਭਰਪਾਈ ਲਈ ਸਵਾਮੀ ਜਗਤਗਿਰੀ ਟਰੱਸਟ, ਪਠਾਨਕੋਟ ਵਲੋਂ 1,00,000/- ਰੁਪਏ (ਇੱਕ ਲੱਖ ਰੁਪਏ) ਦਾ ਆਰਥਿਕ ਸਹਿਯੋਗ ਦਿੱਤਾ ਗਿਆ ਹੈ।
ਪਾਵਰ ਆਫ਼ ਸੋਸ਼ਲ ਯੂਨਿਟੀ ਦੇ ਪ੍ਰਧਾਨ ਸ੍ਰੀ ਫ਼ਕੀਰ ਚੰਦ ਜੱਸਲ ਵੱਲੋਂ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਮਾਣਯੋਗ ਸੰਤ ਗੁਰਦੀਪ ਗਿਰੀ ਜੀ, ਡੇਰਾ ਸੰਚਾਲਕ ਸਵਾਮੀ ਜਗਤਗਿਰੀ, ਪਠਾਨਕੋਟ ਮਹਾਰਾਜ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਣ ਵਾਲੇ ਇਸ ਸ਼ੁਭ ਕਾਰਜ ਲਈ ਉਹਨਾਂ ਵੱਲੋਂ ਵੱਡਮੁੱਲੀ ਆਰਥਿਕ ਸਹਾਇਤਾ ਭੇਜੀ ਗਈ ਹੈ। ਉਨ੍ਹਾਂ ਸਮੁੱਚੇ ਸਮਾਜ ਨੂੰ ਵੀ ਅਪੀਲ ਕੀਤੀ ਕਿ ਇਸ ਲੋਕ ਭਲਾਈ ਦੇ ਕਾਰਜ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕਿਰਪਾਲਤਾ ਕੀਤੀ ਜਾਵੇ।

