ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 11 ਜਨਵਰੀ:
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 358ਵਾਂ ਪ੍ਰਕਾਸ਼ ਉਤਸਵ ਅੱਜ ਮਿਤੀ 11.1.2025 ਦਿਨ ਸ਼ਨੀਵਾਰ ਨੂੰ ਫਾਲਕਨ ਵਿਊ ਕੰਪਲੈਕਸ, ਸੈਕਟਰ 66-ਏ, ਮੁਹਾਲ਼ੀ ਵਿਖੇ ਸਮੂਹ ਸਾਧ ਸੰਗਤ ਵੱਲੋਂ ਮਿਲ ਕੇ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।


ਭਾਈ ਗੁਰਮੀਤ ਸਿੰਘ ਜੀ, ਗੁਰਦੁਆਰਾ ਸਾਹਿਬ, ਫੇਜ਼ 11, ਮੁਹਾਲ਼ੀ ਅਤੇ ਸਾਧ ਸੰਗਤ ਨੇ ਮਿਲ਼ ਕੇ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਕੀਤਾ।
ਇਸ ਉਪਰੰਤ ਭਾਈ ਸਾਹਿਬ ਭਾਈ ਮਹਾਂਵੀਰ ਸਿੰਘ ਜੀ ਅਤੇ ਉਨ੍ਹਾਂ ਦੇ ਜੱਥਾ ਗੁਰਦੁਆਰਾ ਸਾਹਿਬ ਫੇਜ਼ 11, ਮੁਹਾਲੀ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਰਦਾਸ ਤੋਂ ਬਾਅਦ ਸਮਾਪਤੀ ਹੋਈ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸ੍ਰ. ਇੰਦਰਜੀਤ ਸਿੰਘ ਜਾਵਾ ਨੇ ਕਿਹਾ ਕਿ ਇਸ ਮੌਕੇ ਸਮੂਹ ਸਾਧ ਸੰਗਤ ਨੇ ਮਿਲ ਕੇ ਚਾਹ ਅਤੇ ਸਨੈਕਸ ਦਾ ਲੰਗਰ ਛਕਿਆ ਅਤੇ ਗੁਰੂ ਘਰ ਦਾ ਸ਼ੁਕਰਾਨਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ।
ਵੱਲੋਂ: ਸਮੂਹ ਸਾਧ ਸੰਗਤ, ਫਾਲਕਨ ਵਿਊ, ਸੈਕਟਰ 66-ਏ, ਮੁਹਾਲ਼ੀ।

