www.sursaanjh.com > ਅੰਤਰਰਾਸ਼ਟਰੀ > ਸਕੱਤਰੇਤ ਦੇ ਮੁਲਾਜਮਾਂ ਨੇ ਰਲ਼ ਕੇ ਸ਼ਾਨਦਾਰ ‘ਲੋਹੜੀ ਜਸ਼ਨ’ ਮਨਾਇਆ – ਮਲਕੀਤ ਸਿੰਘ ਔਜਲਾ

ਸਕੱਤਰੇਤ ਦੇ ਮੁਲਾਜਮਾਂ ਨੇ ਰਲ਼ ਕੇ ਸ਼ਾਨਦਾਰ ‘ਲੋਹੜੀ ਜਸ਼ਨ’ ਮਨਾਇਆ – ਮਲਕੀਤ ਸਿੰਘ ਔਜਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਜਨਵਰੀ:
ਪੰਜਾਬ ਸਿਵਲ ਸਕੱਤਰੇਤ ਚੰਡੀਗੜ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਲੋਹੜੀ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ, ਜਿਸ ਕਰਕੇ ਸਕੱਤਰੇਤ ਦੇ ਵਿਹੜੇ ਵਿੱਚ ਵਿਆਹ ਵਾਲਾ ਮਹੌਲ ਬਣ ਗਿਆ। ਇਸ ਮੌਕੇ ਹਾਜ਼ਰ ਮਹਿਮਾਨਾਂ ਲਈ ਖਾਣ ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ ਅਤੇ ਸਕੱਤਰੇਤ ਦੇ ਕਲਾਕਾਰਾਂ ਨੇ ਪੇਸ਼ਕਾਰੀਆਂ ਦਿੱਤੀਆਂ। ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਗਰਚਾ ਅਤੇ ਰਤਨਜੀਤ ਕੌਰ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਰਸਨਲ ਸਟਾਫ ਅਤੇ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਧਾਰਮਿਕ ਗੀਤ ‘ਕਾਲਜੇ ਨੂੰ ਚੀਸ ਪੈ ਗਈ’ ਅਤੇ ਬਾਬੂ ਰਜਬ ਅਲੀ ਦੇ ਕਵਿੱਤ ‘ਨਾਮ ਨੂੰ ਸਵੇਰਾ ਚੰਗਾ’ ਸੁਣਾ ਕੇ ਕੀਤੀ।  ਉਸ ਤੋਂ ਬਾਅਦ ਬਲਜਿੰਦਰ ਬੱਲੀ ਵੱਲੋਂ ‘ਜਿਨਾਂ ਕਰਦਾ  ਪਿਆਰ’ ਅਤੇ ਪ੍ਰਿਤਪਾਲ ਸਿੰਘ ਵੱਲੋਂ ‘ਸਰਦਾਰੀ’ ਗੀਤ ਸੁਣਾਏ ਗਏ।  ਸੰਦੀਪ ਕੰਬੋਜ ਅਤੇ ਸਰੀਤਾ ਸ਼ਰਮਾਂ ਵੱਲੋਂ ਟੱਪਿਆਂ ਦੇ ਰੂਪ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਦਾ ਪਾਤਰ ਚਿਤਰਣ ਕੀਤਾ ਗਿਆ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ।
ਸਕੱਤਰੇਤ ਚੋਂ ਸੇਵਾ ਨਵਿਰਤ ਅਧਿਕਾਰੀ ਜਰਨੈਲ ਹੁਸ਼ਿਆਰਪੁਰੀ, ਰੁਪਿੰਦਰ ਰੂਪੀ ਅਤੇ ਕਮਲ ਸ਼ਰਮਾਂ ਵੱਲੋਂ ‘ਬਿੱਲੋ ਦਾ ਵਿਆਹ’ ਸਕਿੱਟ ਪੇਸ਼ ਕੀਤੀ ਗਈ। ਤੁਸ਼ਾਰ ਸੇਠੀ ਨੇ ਗੀਤ ਤੇ ਭੰਗੜਾ ਪਾਇਆ ਅਤੇ ਸੁਰੱਖਿਆ ਕਰਮਚਾਰੀ ਰਾਜ ਸਲਵੰਤ ਸਿੰਘ ਵੱਲੋਂ ਤੂੰਬੀ ਤੇ ਬੋਲੀਆਂ ਪਾਈਆਂ ਗਈਆਂ। ਬਲਜੀਤ ਕੌਰ ਵੱਲੋਂ ਗੀਤ ਪੇਸ਼ ਕੀਤਾ ਗਿਆ।  ਬਾਲ ਕਲਾਕਾਰ ਡਾਈਸਲੀਨਾ ਪ੍ਰਧਾਨ (13) ਅਤੇ ਜਸਨੂਰ (6) ਨੇ ਗੀਤਾਂ ਤੇ ਕੋਰੀਓਗ੍ਰਾਫੀ ਕੀਤੀ। ਕੁੜੀਆਂ ਦੀ ਗਿੱਧੇ ਦੀ ਟੀਮ ਵਿੱਚ ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਮਨਦੀਪ ਕੌਰ, ਮੈਰੀ ਗਿੱਲ, ਰਾਜਵੰਤ ਕੌਰ, ਸ਼ਰਨਦੀਪ ਕੌਰ ਨੇ ਧਮਾਲਾਂ ਪਾਈਆਂ ਅਤੇ ਸਕਿੱਟ ਪੇਸ਼ ਕੀਤੀ।
ਮਲਵਈ ਗਿੱਧਾ ਟੀਮ ਵਿੱਚ ਦਵਿੰਦਰ ਜੁਗਨੀ, ਭੁਪਿੰਦਰ ਝੱਜ, ਕਮਲ ਸ਼ਰਮਾਂ, ਜਸਪ੍ਰੀਤ ਰੰਧਾਵਾ, ਲਖਵੀਰ ਲੱਖੀ, ਜਗਸੀਰ ਸਿੱਧੂ, ਨਵਿੰਦਰ ਪਾਲ, ਜਗਤਾਰ ਸਿੰਘ, ਜਗਜੀਤ ਕੁਮਾਰ, ਚਰਨਜੀਤ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ, ਸਿਕੰਦਰ ਸਿੰਘ ਨੇ ਕ੍ਰਿਸ਼ਨ ਢੋਲੀ ਦੇ ਢੋਲ ਤੇ ਪੇਸ਼ਕਾਰੀ ਦਿੱਤੀ।ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਪੇਸ਼ਕਾਰੀਆਂ ਸਕੱਤਰੇਤ ਦੇ ਮੁਲਾਜਮਾਂ ਵੱਲੋਂ ਪੇਸ਼ ਕੀਤੀਆਂ ਗਈਆਂ ਹਨ, ਜਿਹੜੇ ਹਰ ਵੇਲੇ ਫਾਈਲਾਂ ਦੇ ਵਿੱਚ ਰੁੱਝੇ ਰਹਿੰਦੇ ਹਨ। ਪ੍ਰੋਗਰਾਮ ਦੇ ਅਖੀਰ ਵਿੱਚ ਲੱਖੀ ਸਿੰਘ ਅਤੇ ਦਵਿੰਦਰ ਜੁਗਨੀ ਨੇ ਬੋਲੀਆਂ ਪੇਸ਼ ਕਰਕੇ ਮਹਿਮਾਨਾਂ ਨੂੰ ਨਚਾਇਆ।
ਇਸ ਪ੍ਰੋਗਰਾਮ ਵਿੱਚ ਸ੍ਰੀ ਅਨੁਰਾਗ ਵਰਮਾ, ਵਧੀਕ ਮੁੱਖ ਸਕੱਤਰ ਮਾਲ ਵਿਭਾਗ ਅਤੇ ਸ੍ਰ. ਗੁਰਕਿਰਤ ਸਿੰਘ, ਪ੍ਰਬੰਧਕੀ ਸਕੱਤਰ, ਗ੍ਰਹਿ ਵਿਭਾਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਦੋਵਾਂ ਅਧਿਕਾਰੀਆਂ ਨੇ ਮੁਲਾਜਮਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਸਕੱਤਰੇਤ ਅਫਸਰ ਕਾਡਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਰੰਧਾਵਾ, ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ,  ਉਪ ਪ੍ਰਧਾਨ ਸ਼ੁਦੇਸ਼ ਕੁਮਾਰੀ, ਵਿੱਤ ਸਕੱਤਰ ਜਸਬੀਰ ਕੌਰ, ਸਲਾਹਕਾਰ ਕਰਤਾਰ ਸਿੰਘ ਛੀਨਾ, ਸਕੱਤਰ ਜਨਰਲ ਬਲਕਾਰ ਸਿੰਘ, ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ ਫੌਜੀ, ਜਨਰਲ ਸਕੱਤਰ ਸਾਹਿਲ ਸ਼ਰਮਾਂ, ਵਿੱਤ ਸਕੱਤਰ ਮਿਥੁਨ ਚਾਵਲਾ, ਇੰਦਰਪ੍ਰੀਤ ਸਿੰਘ ਭੰਗੂ, ਵਿੱਤੀ ਕਮਿਸ਼ਨਰ ਮਾਲ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ, ਜਨਰਲ ਸਕੱਤਰ ਅਲਕਾ ਚੋਪੜਾ, ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ, ਜਗਤਾਰ ਸਿੰਘ, ਪ੍ਰਹੁਣਚਾਰੀ ਯੂਨੀਅਨ ਦੇ ਜਨਰਲ ਸਕੱਤਰ ਬਜਰੰਗੀ, ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਕਰਨੈਲ ਸਹੋਤਾ, ਰਾਜ ਕੁਮਾਰ ਸਾਹੋਵਾਲੀਆ, ਲੋਕ ਗਾਇਕ ਅਮਰ ਵਿਰਦੀ, ਕਹਾਣੀਕਾਰ ਗੁਰਮੀਤ ਸਿੰਗਲ, ਸਭਿਆਚਾਰਕ ਸੁਸਾਇਟੀ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜਰ ਹੋਏ।  ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਕੈਪਸ਼ਨ:

ਲੋਹੜੀ ਦੀ ਅਗਨ ਰਸਮ ਅਦਾ ਕਰਦੇ ਹੋਏ ਗੁਰਕਿਰਤ ਕ੍ਰਿਪਾਲ ਸਿੰਘ ਆਈ.ਏ.ਐਸ., ਸਕੱਤਰ ਗ੍ਰਹਿ ਵਿਭਾਗ, ਮਲਕੀਤ ਔਜਲਾ, ਸੁਖਚੈਨ ਖਹਿਰਾ, ਪਰਮਦੀਪ ਭਬਾਤ, ਸੁਸ਼ੀਲ ਫੌਜੀ, ਕੁਲਵੰਤ ਸਿੰਘ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਅਲਕਾ ਚੋਪੜਾ, ਦਵਿੰਦਰ ਜੁਗਨੀ, ਮਿਥੁਨ ਚਾਵਲਾ, ਭੁਪਿੰਦਰ ਝੱਜ, ਕਮਲ ਸ਼ਰਮਾ, ਸਾਹਿਲ ਸ਼ਰਮਾ, ਬਲਰਾਜ ਦਾਊਂ ਅਤੇ ਬਜਰੰਗੀ;
ਯਾਦਗਾਰੀ ਫੋਟੋ ਖਿਚਾਉਂਦੇ ਹੋਏ; ਮਨਜੀਤ ਰੰਧਾਵਾ, ਮਲਕੀਤ ਔਜਲਾ, ਗੁਰਪ੍ਰੀਤ, ਅਲਕਾ ਚੋਪੜਾ, ਸਾਹਿਲ, ਸੁਖਚੈਨ ਸਿੰਘ ਖਹਿਰਾ, ਪਰਮਦੀਪ ਭਬਾਤ, ਲੱਖੀ ਸਿੰਘ, ਮਿਥੁਨ ਚਾਵਲਾ, ਸ਼ੁਸ਼ੀਲ ਕੁਮਾਰ, ਜਸਪ੍ਰੀਤ ਰੰਧਾਵਾ, ਦਵਿੰਦਰ ਜੁਗਨੀ, ਕਮਲ ਸ਼ਰਮਾ, ਭੁਪਿੰਦਰ ਝੱਜ, ਕੁਲਵੰਤ ਸਿੰਘ, ਜਗਸੀਰ ਸਿੱਧੂ, ਨਵਿੰਦਰਪਾਲ ਸਿੰਘ, ਜਗਤਾਰ ਸਿੰਘ, ਜਗਜੀਤ ਸਿੰਘ, ਚਰਨਜੀਤ ਸਿੰਘ, ਸਰਬਜੀਤ ਸਿੰਘ, ਸਿਕੰਦਰ ਸਿੰਘ, ਕ੍ਰਿਸ਼ਨ ਕੁਮਾਰ।

Leave a Reply

Your email address will not be published. Required fields are marked *