www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਜਨਵਰੀ, 2025 ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਜਨਵਰੀ, 2025 ਦੀ ਮਾਸਿਕ ਇਕੱਤਰਤਾ ਹੋਈ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ:
ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਜਨਵਰੀ, 2025 ਦੀ ਮਾਸਿਕ ਇਕੱਤਰਤਾ ਮਿਤੀ 25 ਜਨਵਰੀ, 2025 ਦਿਨ ਸ਼ਨੀਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸ੍ਰੀ ਭੁਪਿੰਦਰ ਸਿੰਘ ਮਟੌਰਵਾਲਾ ਦੀ ਪ੍ਰਧਾਨਗੀ ਹੇਠ ਸੰਪਨ ਹੋਈ।
ਅਰੰਭ ਵਿੱਚ ਸ੍ਰੀ ਹਰਿ‌ੰਦਰ ਹਰ ਨੇ ਦੇਸ਼ ਭਗਤੀ ਦਾ ਗੀਤ ਗਾ ਕੇ ਸ਼ੁਰੂਆਤ ਕੀਤੀ। ਇਸ ਉਪਰੰਤ ਡਾ. ਨਿਰਮਲ ਸਿੰਘ ਬਾਸੀ‌ ਨੇ ਸ਼ਾਇਰ ਸੁਰਿੰਦਰ ਗਿੱਲ ਦੀ ਵਾਰਤਕ ਪੁਸਤਕ ‌“ਦੋਸਤੀ ਦੀ ਸੂਹੀ ਲਾਟ” ਉੱਤੇ ਭਾਵਪੂਰਤ ਪਰਚਾ ਪੇਸ਼ ਕੀਤਾ। ਇਸ ਪੁਸਤਕ ਵਿੱਚ ਵੱਖ ਵੱਖ ਵਿਸ਼ਿਆ ਵਾਲੇ ਨਿਬੰਧ ਹਨ ਜਿਨ੍ਹਾਂ ਵਿੱਚ ਕੁਝ ਸਵੈਜੀਵਨੀ ਮਲੂਕ, ਪਿੰਡ ਦੀਆਂ ਯਾਦਾਂ, ਲੋਕ‌ ਕਥਨ ਅਤੇ ਦੋਸਤੀ ਦੀ ਨਿੱਗਰ ਧਰਾਤਲ ਵਰਗੇ ਪਹਿਲੂਆਂ ਵਾਲੇ ਹਨ। ਕਿਤਾਬ ਭਰਭੂਰ ਜਾਣਕਾਰੀ ਵਾਲੀ ਪੜ੍ਹਨਯੋਗ ਹੈ। ਸ਼ਾਇਰ ਸੁਰਿੰਦਰ ਗਿੱਲ ਨੇ ਅਪਣੀਆਂ ਚੁਨੀਦਾ ਕਵਿਤਾਵਾਂ ਵੀ ਸੁਣਾਈਆਂ।
ਸਵੈਰਾਜ ਸੰਧੂ ਨੇ 26 ਜਨਵਰੀ ਦੇ ਵਿਸ਼ੇਸ਼ ਦਿਨ ਦੀ ਭਾਰਤ ਦੇ ਪ੍ਰਸੰਗ ਵਿੱਚ ਇਸਦੇ ਸੰਵਿਧਾਨ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ  ਪੰਜਾਬੀਆਂ ਦੇ ਦੇਸ਼ ਪਿਆਰ, ਕੁਰਬਾਨੀਆਂ ਦੀ ਵਿਸ਼ੇਸ਼ ਤੌਰ ਤੇ ਸਲਾਹੁਣਾ ਕਰਦਿਆਂ ਅਜੋਕੇ ਸਮੇਂ ਕੇਂਦਰ ਦੀ ਸਰਕਾਰ ਵੱਲੋਂ ਪੰਜਾਬੀਆਂ ਪ੍ਰਤੀ ਮਤਰੇਈ ਵਾਲੇ ਕੀਤੇ ਜਾਂਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਇਸ ਵਤੀਰੇ ਵਿਚੋਂ ਪੈਦਾ ਹੋ ਰਹੀ ਅਲਗਾਣ ਦੀ ਸੋਚ ਅਤੇ ਕੁੜੱਤਣ ਨੂੰ ਅਰਦਾਸ ਕਰਕੇ ਪਨਪਣ ਨਾ ਦੇਈਏ ਅਤੇ ਆਪਣੀ ਮਿੱਟੀ ਨਾਲ ਸਦਾ ਵਫ਼ਾਦਾਰ ਰਹੀਏ। ਰਾਜ ਕਪੂਰ ਦੀ ਇੱਕ ਫਿਲਮ ਦੇ ਇੱਕ ਗੀਤ ਦਾ ਹਵਾਲਾ “ਜੀਨਾ ਯਹਾਂ, ਮਰਨਾ ਯਹਾਂ ਇਸਕੇ ਸਵਾਇ ਜਾਨਾ ਕਹਾਂ” ਨਾਲ ਉਨ੍ਹਾਂ ਦੇਸ਼ ਪਿਆਰ ਦਾ ਹੋਕਾ ਦਿੱਤਾ।
ਲਾਹੌਰ (ਪਾਕਿਸਤਾਨ) ਤੋਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈ ਕੇ ਪਰਤੇ ਡਾ. ਸ਼ਿੰਦਰਪਾਲ ਸਿੰਘ ਨੇ ਸਭ ਦੀ ਸਹਿਮਤੀ, ਸਹਿਯੋਗ ਤੇ ਮਿਲਵਰਤਣ ਨਾਲ ਅਗਲੀ ਵਾਰ ਵਿਸ਼ਵ ਪੰਜਾਬੀ ਕਾਨਫਰੰਸ ਇਧਰ ਪੰਜਾਬ ਵਿੱਚ ਕਰਾਉਣ ਦਾ ਸਨੇਹਾ ਸਾਂਝਾ ਕੀਤਾ, ਜਿਸ ਦਾ ਉਹ ਐਲਾਨ ਕਰਕੇ ਲਾਹੌਰ ਤੋਂ ਵਾਪਸ ਆਏ ਹਨ। ਸਭ ਨੇ ਉਨ੍ਹਾਂ ਨਾਲ ਪੂਰਨ ਸਹਿਮਤੀ ਪ੍ਰਗਟ ਕੀਤੀ।
ਆਖ਼ਰ ਵਿੱਚ ਕਵਿਤਾਵਾਂ ਦੇ ਭਰਵੇਂ ਦੌਰ ਨੂੰ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲੇ ਨੇ ਬਾਖੂਬੀ ਨਾਲ ਚਲਇਆ। ਸਰਵਸ਼੍ਰੀ ਹਰਿੰਦਰ ਹਰ, ਬਲਬੀਰ ਸਿੰਘ, ਅਮਰਜੀਤ ਸਿੰਘ ਸੁਖਗੜ, ਦਰਸ਼ਨ ਧਾਲੀਵਾਲ, ਮਲਕੀਅਤ ਸਿੰਘ ਨਾਗਰਾ, ਗੁਰਮੇਲ ਸਿੰਘ ਮੌਜੇਵਾਲ, ਬਲਵਿੰਦਰ ਸਿੰਘ ਢਿੱਲੋ, ਰਤਨ ਬਾਬਕਵਾਲਾ, ਮਹਿੰਦਰ ਸਿੰਘ, ਜਸਪਾਲ ਸਿੰਘ ਦੇਸੂਵੀ, ਸਰਬਜੀਤ ਸਿੰਘ ਅਤੇ ਹਰਭਜਨ ਸਿੰਘ ਨੇ ਆਪਣੀਆਂ ਕਾਵਿ-ਰਚਨਾਵਾਂ ਸਾਝੀਆਂ‌ ਕੀਤੀਆਂ। ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲੇ ਨੇ ਆਪਣੀ ਲੰਮੀ ਹੇਕ ਵਿੱਚ ਦੇਸ਼ ਪਿਆਰ ਦਾ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

Leave a Reply

Your email address will not be published. Required fields are marked *