ਰੋਪੜ ਜ਼ਿਲ੍ਹੇ ਦੇ 290 ਪ੍ਰਵਾਸੀ ਰੇਹੜੀਆਂ ਵਾਲਿਆਂ ਦੇ ਸੈਂਪਲ ਫੇਲ੍ਹ ਹੋਏ
ਮੋਹਾਲੀ 2 7 ਜਨਵਰੀ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ):


ਰੋਜ਼ਾਨਾ ਫਾਸਟ ਫੂਡ ਖਾ ਰਹੇ ਨੌਜਵਾਨਾਂ ਅਤੇ ਬੱਚਿਆਂ ਲਈ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਪੈਦਾ ਹੋ ਗਈ ਹੈ, ਕਿਉਂਕਿ ਮੋਹਾਲੀ ਦੇ ਨਾਮੀ ਚਾਪ ਵਾਲੇ ਪ੍ਰਵਾਸੀ ਸ਼ਖਸ ਅਤੇ ਰੋਪੜ ਦੇ ਡੋਸਾ ਫੂਡ ਦੇ ਰੈਸਟੋਰੈਂਟ ਵਿੱਚੋਂ ਸੁੰਡੀਆਂ ਨਿਕਲਣ ਦੀ ਵੀਡੀਓ ਵਾਇਰਲ ਹੋਣ ਕਰਕੇ ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਮੋਹਾਲੀ, ਲੁਧਿਆਣਾ ਰੋਪੜ ਜ਼ਿਲ੍ਹੇ ਦੇ ਪ੍ਰਵਾਸੀ ਰੇਹੜੀ ਵਾਲਿਆਂ ਦੇ ਸੈਂਪਲ ਲਏ ਸਨ, ਉਹਨਾਂ ਦੇ ਇਹ ਸੈਂਪਲ ਫੇਲ੍ਹ ਹੋ ਗਏ ਹਨ।
ਸੰਬੰਧਿਤ ਵਿਭਾਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਲੋਕ ਨੌਜਵਾਨਾਂ ਅਤੇ ਬੱਚਿਆਂ ਨੂੰ ਮਾੜਾ ਖਾਣਾ ਖੁਆ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਹਨ, ਕਿਉਂਕਿ ਇਹ ਸਭ ਤੋਂ ਘਟੀਆ ਮਟੀਰੀਅਲ, ਰੰਗ ਵਾਲੀ ਚਾਪ ਅਤੇ ਇੱਕ ਸਿਰਫ 80 ਰੁਪਏ ਵਿੱਚ ਪੰਜ ਲੀਟਰ ਆਉਣ ਵਾਲਾ ਟੋਮੈਟੋ ਫਲੇਵਰ ਆਪਣੇ ਗ੍ਰਾਹਕਾਂ ਨੂੰ ਪਰੋਸ ਰਹੇ ਹਨ।
ਇਸ ਸਬੰਧੀ ਪੀਜੀਆਈ ਡਾਕਟਰ ਮੈਡਮ ਹਰਲੀਨ ਕੌਰ ਸੰਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਕੋਲ ਫਾਸਟ ਫੂਡ ਖਾਣ ਵਾਲੇ ਜ਼ਿਆਦਾਤਰ ਨੌਜਵਾਨਾਂ ਅਤੇ ਬੱਚਿਆਂ ਦੇ ਕੇਸ ਹੀ ਆਉਂਦੇ ਨੇ। ਇਸ ਤਰ੍ਹਾਂ ਬੱਚਿਆਂ ਨੂੰ ਕੈਂਸਰ, ਟਿਊਮਰ, ਬਲੱਡ ਪ੍ਰੈਸ਼ਰ ਅਤੇ ਹੋਰ ਘਾਤਕ ਬਿਮਾਰੀਆਂ ਪੈਦਾ ਹੋ ਰਹੀ ਹਨ। ਹੁਣ ਤੱਕ ਕਈ ਬੱਚਿਆਂ ਅਤੇ ਨੌਜਵਾਨਾਂ ਦੀ ਜਾਨ ਵੀ ਚਲੀ ਗਈ। ਉਨਾਂ ਨੇ ਕਿਹਾ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਚੰਗਾ ਘਰ ਦਾ ਹੀ ਖਾਣਾ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ।
ਉਧਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਰੀਬਨ ਰੇਹੜੀ ਵਾਲਿਆਂ ਦੇ ਹੀ ਸੈਪਲ ਫੇਲ੍ਹ ਹੋਏ ਹਨ। ਇਹਨਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੁੰਦਾ, ਸਗੋਂ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਬੰਦ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਅਤੇ ਨੌਜਵਾਨਾਂ ਦਾ ਆਪ ਵੀ ਖਿਆਲ ਰੱਖਿਆ ਜਾਵੇ ਤੇ ਉਹਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਉਹਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਚੰਗੀ ਖੁਰਾਕ ਮੁਹੱਈਆ ਕਰਵਾਈ ਜਾਵੇ ਅਤੇ ਅਜਿਹੇ ਪ੍ਰਵਾਸੀ ਰੇਹੜੀਆਂ ਵਾਲਿਆ ਨੂੰ ਗ਼ੈਰ-ਮਿਆਰੀ ਫਾਸਟ ਫੂਡ ਖਿਲਾਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਉੱਥੇ ਹੀ ਉਹਨਾਂ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

