ਚੰਡੀਗੜ੍ਹ 26 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਸਿਆਲਬਾ ਵਿਖੇ ਮੰਦਰਾਂ ਦਾ ਕੰਮ ਚੱਲ ਰਿਹਾ ਹੈ, ਜਿਸ ਵਿਚ ਸਮਾਜ ਸੇਵੀ ਵਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਅੱਜ ਸਮਾਜ ਸੇਵੀ ਸੁਰਿੰਦਰਜੀਤ ਸਿੰਘ ਅਤੇ ਫਤਿਹਪੁਰ ਦੀ ਸਰਪੰਚ ਦੇ ਪਤੀ ਅਰਵਿੰਦ ਕੁਮਾਰ ਟੀਟੂ ਰਾਠੌਰ ਸਮੇਤ ਵਿਨੋਦ ਕੁਮਾਰ ਨੇ ਸ਼ਨੀ ਦੇਵ ਅਤੇ ਸ਼ਿਵ ਸ਼ੰਕਰ ਮੰਦਿਰ ਦੀ ਉਸਾਰੀ ਵਿਚ 51 ਹਜ਼ਾਰ ਰੁਪਏ ਨਕਦ ਅਤੇ 21 ਬੋਰੀਆ ਸੀਮਿੰਟ ਦਾਨ ਵੱਜੋਂ ਦਿੱਤੇ ਹਨ।
ਇਸ ਮੌਕੇ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਸਮਾਜ ਸੇਵੀ ਸੁਰਿੰਦਰਜੀਤ ਸਿੰਘ ਚੰਡੀਗੜ੍ਹ, ਟੀਟੂ ਰਾਠੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਇਨ੍ਹਾਂ ਮੰਦਿਰਾਂ ਤੇ ਹੋਰ ਧਾਰਮਿਕ ਸਥਾਨਾਂ ਦੀ ਉਸਾਰੀ ਅਜਿਹੇ ਦਾਨੀਆਂ ਸੱਜਣਾ ਦੀ ਬਦੌਲਤ ਹੀ ਸਿਰੇ ਚੜ੍ਹਦੀ ਹੁੰਦੀ ਹੈ। ਨੰਬਰਦਾਰ ਨੇ ਦੱਸਿਆ ਕਿ ਇਕੋ ਸਥਾਨ ਤੇ ਪੰਜ ਮੰਦਿਰਾਂ ਦੀ ਉਸਾਰੀ ਚੱਲ ਰਹੀ ਹੈ। ਇਸ ਮੌਕੇ ਸੁਰਿੰਦਰਜੀਤ ਸਿੰਘ ਨੇ ਕਿਹਾ ਕਿ ਧਾਰਮਿਕ ਸਥਾਨ, ਜਿਥੇ ਆਸਥਾ ਦਾ ਕੇਂਦਰ ਹੁੰਦੇ ਹਨ, ਉਥੇ ਹੀ ਸਾਨੂੰ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਸੁਨੇਹਾ ਵੀ ਦਿੰਦੇ ਹਨ। ਇਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਸਮੇਤ ਸਮਾਜ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ। ਟੀਟੂ ਰਾਠੌਰ ਨੇ ਵੀ ਸੁਰਿੰਦਰਜੀਤ ਸਿੰਘ ਹੋਰਾਂ ਦਾ ਧੰਨਵਾਨ ਕੀਤਾ ਹੈ ਤੇ ਆਪਣੇ ਵੱਲੋਂ ਵੀ ਉਸਾਰੀ ‘ਚ ਵਿਸ਼ੇਸ਼ ਸਹਿਯੋਗ ਪਾਇਆ ਹੈ। ਇਸ ਮੌਕੇ ਪ੍ਰਬੰਧਕ ਪ੍ਰਧਾਨ ਕਰਮ ਚੰਦ, ਸਰਪੰਚ ਦਿਲਵਰ ਕੁਮਾਰ, ਪੰਚ ਗੁਰਵਿੰਦਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਕੁਮਾਰ, ਸੋਹਣ ਲਾਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।

