ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਦੂਜਾ ਬਾਵਾ ਬਲਵੰਤ ਯਾਦਗਾਰੀ ਐਵਾਰਡ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਨੂੰ ਪ੍ਰਦਾਨ ਕੀਤਾ ਗਿਆ – ਜਸਪਾਲ ਸਿੰਘ ਦੇਸੂਵੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜਨਵਰੀ: ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਇੱਕ ਵਿਸ਼ੇਸ ਸਨਮਾਨ ਸਮਾਰੋਹ ਚੰਡੀਗੜ੍ਹ ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਆਯੋਜਤ ਕੀਤਾ ਗਿਆ, ਜਿਸ ਵਿੱਚ ਨਾਮਵਰ ਸਾਹਿਤਕਾਰ ਅਤੇ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਨੂੰ ਦੂਜੇ ਬਾਵਾ ਬਲਵੰਤ ਯਾਦਗਾਰੀ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਹਨਾਂ…