www.sursaanjh.com > ਅੰਤਰਰਾਸ਼ਟਰੀ > ਖਿਜਰਾਬਾਦ ‘ਚ ਚੰਡੀਗੜ੍ਹ ਦੀ ਤਰਜ਼ ਤੇ ਬਣੇਗਾ ਬਾਸਕਟਬਾਲ ਦਾ ਗਰਾਊਂਡ – ਰਾਣਾ ਕੁਸ਼ਲਪਾਲ

ਖਿਜਰਾਬਾਦ ‘ਚ ਚੰਡੀਗੜ੍ਹ ਦੀ ਤਰਜ਼ ਤੇ ਬਣੇਗਾ ਬਾਸਕਟਬਾਲ ਦਾ ਗਰਾਊਂਡ – ਰਾਣਾ ਕੁਸ਼ਲਪਾਲ

ਚੰਡੀਗੜ੍ਹ 14 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇਤਿਹਾਸਿਕ ਕਸਬੇ ਖਿਜਰਾਬਾਦ ਵਿਖੇ ਚੰਡੀਗੜ੍ਹ ਦੀ ਤਰਜ ਤੇ ਬਾਸਕਿਟਬਾਲ ਦਾ ਗਰਾਊਂਡ ਬਣਾਇਆ ਜਾ ਰਿਹਾ। ਇਸ ਲਈ ਮਾਲਵਿੰਦਰ ਸਿੰਘ ਕੰਗ ਸੰਸਦ ਮੈਂਬਰ ਸ੍ਰੀ ਅਨੰਦਪੁਰ ਸਾਹਿਬ ਦੇ ਕੋਟੇ ਵਿੱਚੋਂ ਵਿਸ਼ੇਸ਼ ਗਰਾਂਟ ਜਾਰੀ ਕੀਤੀ ਗਈ ਹੈ। ਇਹ ਵਿਚਾਰ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਣਾ ਕੁਸ਼ਲਪਾਲ ਨੇ ਇਤਿਹਾਸਿਕ ਕਸਬਾ ਖਿਜ਼ਰਾਬਾਦ ਵਿਖੇ ਅੱਜ ਬਾਸਕਟਬਾਲ ਦੇ ਗਰਾਊਂਡ ਦਾ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਇਸ ਮੌਕੇ ਉਹਨਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਮ ਆਦਮੀ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਦੀ ਖੇਡ ਨੀਤੀ ਤਹਿਤ ਸੂਬੇ ਦੇ ਕਈ ਪਿੰਡਾਂ ਵਿੱਚ ਗਰਾਊਂਡਾਂ ਦਾ ਨਿਰਮਾਣ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਹੀ ਜਲਦੀ ਬਾਸਕਟਬਾਲ ਦਾ ਇਹ ਗਰਾਊਂਡ ਤਿਆਰ ਹੋਣ ਉਪਰੰਤ ਪਿੰਡ ਦੇ ਨੌਜਵਾਨਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਇਸ ਗਰਾਉਂਡ ਨੂੰ ਬਣਾਉਣ ਲਈ 15 ਲੱਖ ਦੀ ਲਾਗਤ ਆਵੇਗੀ। 5 ਲੱਖ ਰੁਪਏ ਮਾਲਵਿੰਦਰ ਸਿੰਘ ਕੰਗ ਸੰਸਦ ਮੈਂਬਰ ਦੇ ਅਖਤਿਆਰੀ ਕੋਟੇ ਵਿੱਚੋਂ ਪੰਚਾਇਤ ਨੂੰ ਮਿਲ ਚੁੱਕੇ ਹਨ ਅਤੇ ਇਸ ਗਰਾਊਂਡ ਲਈ ਬਾਕੀ ਰਹਿੰਦੀ ਰਾਸ਼ੀ ਵੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ  ਸਰਪੰਚ ਰਾਣਾ ਨਿਰਪਾਲ ਸਿੰਘ ਨੇ ਬਾਸਕਟਬਾਲ ਦੇ ਗਰਾਊਂਡ ਦੇ ਕੰਮ ਦੀ ਸ਼ੁਰੂਆਤ ਕਹੀ ਨਾਲ ਟੱਕ ਲਗਾ ਕੇ ਕੀਤੀ ਅਤੇ ਇਸ ਕਾਰਜ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਮਨਦੀਪ ਸਿੰਘ ਖਿਜਰਾਬਾਦ, ਹਰਦੀਪ ਸਿੰਘ ਬਾਬਾ, ਸਤਨਾਮ ਸਿੰਘ ਸੱਤਾ ਪ੍ਰਧਾਨ ਛਿੰਝ ਕਮੇਟੀ, ਰਵੀ ਰਠੌੜ ਯੂਥ ਆਗੂ, ਅਰੁਣ ਕਪਿਲ, ਰਣਜੀਤ ਸਿੰਘ ਰਾਣਾ, ਬਲਜਿੰਦਰ ਸਿੰਘ ਭੇਲੀ, ਬਲਵਿੰਦਰ ਸ਼ਰਮਾ, ਨਿਸਾ ਰਾਣੀ ਅਤੇ ਸਾਰੇ ਮੈਂਬਰ ਪੰਚਾਇਤ ਸੁਖਦੇਵ ਸਿੰਘ, ਨੀਰਜ ਗੁਪਤਾ, ਜੈਕਬ ਜੇ ਈ ਤਜਿੰਦਰਜੀਤ ਸਿੰਘ ਗਿੱਲ ਨਰੇਗਾ ਸੈਕਟਰੀ ਸਮੇਤ ਪਿੰਡ ਦੇ ਮੋਹਤਰਬ ਹਾਜ਼ਰ ਸਨ।

Leave a Reply

Your email address will not be published. Required fields are marked *