ਰਾਜਪੁਰਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ:


ਕੱਲ੍ਹ ਹਰਦੀਪ ਫਿਲਮਜ਼ ਯੂ ਕੇ ਅਤੇ ਐਮ ਜੀ ਇਨੋਵੇਟਰਜ ਵਲੋ SVIET ਕਾਲਜ ਰਾਜਪੁਰਾ ਵਿਖੇ ਵਿਰਸਾ ਪੰਜਾਬ ਪਰਾਈਡ ਕਰਵਾਇਆ ਗਿਆ, ਜਿਸ ਵਿੱਚ ਦੋਗਾਣਾ ਗਾਇਕੀ ਦੇ ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਯੂਨੀਵਰਸਲ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ (ਰਜਿ) ਮੁਹਾਲੀ ਦੇ ਸਰਪਰਸਤ ਗੁਰਪ੍ਰੀਤ ਸਿੰਘ ਖਾਲਸਾ ਤੋਂ ਇਲਾਵਾ ਬਲਕਾਰ ਸਿੱਧੂ, ਨਰਿੰਦਰ ਪਾਲ ਨੀਨਾ, ਕਰਮਜੀਤ ਸਿੰਘ ਬੱਗਾ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਮੁੰਡੀਖਰੜ ਅਤੇ ਅਨੁਰੀਤ ਪਾਲ ਕੌਰ ਨੂੰ “ਵਿਰਸਾ ਪੰਜਾਬ ਪਰਾਈਡ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਅਤੇ ਸੁਖਬੀਰਪਾਲ ਕੌਰ ਅਤੇ ਅਮਿਰਤਪਾਲ ਸਿੰਘ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਨੇ ਲੋਕਸਾਜ਼ ਅਲਗੋਜ਼ੇ ਵਜਾ ਕੇ ਅਤੇ ਲੋਕ ਗਾਇਕਾ ਰਾਖੀ ਹੁੰਦਲ ਨੇ ਕਰਮਜੀਤ ਬੱਗਾ ਦੇ ਅਲਗੋਜ਼ਿਆਂ ਤੇ ਜੁਗਨੀ ਗਾ ਕੇ ਦਰਸ਼ਕਾਂ ਤੋਂ ਤਾੜੀਆਂ ਦੀ ਭਰਪੂਰ ਦਾਦ ਲਈ ਅਤੇ ਕਰਮਜੀਤ ਬੱਗਾ ਦੇ ਪਿੰਡ ਚੱਠਾ ਸੇਖਵਾਂ ਜ਼ਿਲ੍ਹਾ ਸੰਗਰੂਰ ਤੋਂ ਲਾਭ ਸਿੰਘ ਚੱਠਾ ਤੇ ਗਮਦੂਰ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਲਵਈ ਗਿੱਧੇ ਦੀ ਟੀਮ, ਜਿਸ ਵਿੱਚ ਗੁਰਮੇਲ ਸਿੰਘ, ਨਾਥਾ ਸਿੰਘ, ਹਰਬੰਸ ਸਿੰਘ, ਕੁਲਬੀਰ ਸਿੰਘ, ਕਾਲਾ ਸਿੰਘ, ਸੱਤੀ ਖਾਨ, ਰਿੰਕੂ ਸਿੰਘ, ਹਰੀ ਸਿੰਘ, ਕ੍ਰਿਸ਼ਨ ਸਿੰਘ ਅਤੇ ਅਵਤਾਰ ਸਿੰਘ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

