www.sursaanjh.com > ਅੰਤਰਰਾਸ਼ਟਰੀ > ਪਹਿਲਵਾਨਾਂ ਅਤੇ ਕੁਸ਼ਤੀ ਜਗਤ ਦੇ ਭਵਿੱਖ ਲਈ ਸਰਕਾਰ ਦਾ ਵਧੀਆ ਫੈਸਲਾ – ਰਵੀ ਸ਼ਰਮਾ 

ਪਹਿਲਵਾਨਾਂ ਅਤੇ ਕੁਸ਼ਤੀ ਜਗਤ ਦੇ ਭਵਿੱਖ ਲਈ ਸਰਕਾਰ ਦਾ ਵਧੀਆ ਫੈਸਲਾ – ਰਵੀ ਸ਼ਰਮਾ 

ਭਾਰਤ ਸਰਕਾਰ ਨੇ ਰੈਸਲਿੰਗ ਫੈਡਰੇਸ਼ਨ ਇੰਡੀਆ ਤੋਂ ਪਾਬੰਦੀਆਂ ਹਟਾਈਆਂ 
ਚੰਡੀਗੜ੍ਹ 12 ਮਾਰਚ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਰੈਸਲਿੰਗ ਫੈਡਰੇਸ਼ਨ ਇੰਡੀਆ ‘ਤੇ ਲੱਗੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ, ਜਿਸ ਲਈ ਅਸੀ ਦੇਸ਼ ਦੇ ਖੇਡ ਮੰਤਰੀ ਦਾ ਅਤੇ ਵਰਲਡ ਰੈਸਲਿੰਗ ਐਸੋਸੀਏਸ਼ਨ ਦੇ ਚੇਅਰਮੈਨ ਬ੍ਰਿਜ ਭੂਸ਼ਨ ਸ਼ਰਣ ਦੇ ਸਹਿਯੋਗੀ ਸੰਜੇ ਸਿੰਘ ਦਾ ਧੰਨਵਾਦ ਕਰਦੇ ਹਾਂ।’ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ, ਖੇਡ ਪ੍ਰਮੋਟਰ, ਦਾਸ ਐਸੋਸੀਏਟ ਦੇ ਸੰਚਾਲਕ ਅਤੇ ਚੰਡੀਗੜ੍ਹ ਯੂ ਟੀ ਰੈਸਲਿੰਗ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਸ੍ਰੀ ਰਵੀ ਸ਼ਰਮਾ ਨੇ ਦੱਸਿਆ ਕਿ ਕੁਸ਼ਤੀ ਜਗਤ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪਹਿਲਵਾਨਾਂ, ਖੇਡ ਪ੍ਰੇਮੀਆਂ ਅਤੇ ਵੱਖ ਵੱਖ ਕੁਸ਼ਤੀ ਅਖਾੜੇ ਚਲਾ ਰਹੇ ਪ੍ਰਬੰਧਕਾਂ ਨੂੰ ਅਤੇ ਸਾਰੀਆਂ ਹੀ ਉਨ੍ਹਾਂ ਸੰਸਥਾਵਾਂ ਅਤੇ ਫੈਡਰੇਸ਼ਨਾਂ ਨੂੰ ਜਿਹੜੀਆਂ ਰੈਸਲਿੰਗ ਫੈਡਰੇਸ਼ਨ ਇੰਡੀਆ ਨਾਲ ਜੁੜੀਆਂ ਹੋਈਆਂ ਹਨ, ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਰਕਾਰ ਵੱਲੋਂ ਰੈਸਲਿੰਗ ਫੈਡਰੇਸ਼ਨ ਇੰਡੀਆ ਨੂੰ ਸਾਰੇ ਅਹੁਦਿਆਂ ‘ਤੇ ਬਰਕਰਾਰ ਰੱਖਣ ਦਾ ਐਲਾਨ ਕੀਤਾ ਗਿਆ ਹੈ,  ਜਿਸ ਵਿੱਚ ਉਨ੍ਹਾਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਰੈਸਲਿੰਗ ਫੈਡਰੇਸ਼ਨ ਇੰਡੀਆ ਆਪਣੇ ਨਾਲ ਜੁੜੇ ਖਿਡਾਰੀਆਂ ਨੂੰ ਪੂਰਾ ਸਨਮਾਨ ਦਿੰਦੀ ਹੈ। ਉਨ੍ਹਾਂ ਦਾ ਹਰ ਪੱਖੋਂ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਫਿਰ ਪ੍ਰਤੀਯੋਗਤਾ ਕਰਵਾਉਦੀ ਹੈ।
ਉਨ੍ਹਾਂ ਕਿਹਾ ਕਿ ਜਿਹੜੀ ਭਾਰਤ ਦੀ ਕੁਸ਼ਤੀ ‘ਤੇ ਰੋਕ ਲੱਗੀ ਹੋਈ ਸੀ, ਉਸ ਤੋਂ ਨਿਜਾਤ ਮਿਲ ਗਈ ਹੈ। ਇਸੇ ਪਾਬੰਦੀ ਕਾਰਨ ਪਹਿਲਾਂ ਵੀ ਕਈ ਪ੍ਰਤੀਯੋਗਤਾਵਾਂ ਵਿੱਚ ਭਾਰਤ ਦੇ ਪਹਿਲਵਾਨ ਖੇਡਣ ਤੋਂ ਵਾਂਝੇ ਰਹਿ ਗਏ ਸਨ, ਜਿਸ ਕਾਰਨ ਜਿਨ੍ਹਾਂ ਪਹਿਲਵਾਨਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਨਿਰੰਤਰ ਮਿਹਨਤ ਤੇ ਅਣਥੱਕ ਅਭਿਆਸ ਕੀਤਾ ਸੀ, ਕਿਤੇ ਨਾ ਕਿਤੇ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਰੈਸਲਿੰਗ ਫੈਡਰੇਸ਼ਨ ਇੰਡੀਆ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ ਅਤੇ ਰੈਸਲਿੰਗ ਫੈਡਰੇਸ਼ਨ ਇੰਡੀਆ ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਗਈਆਂ ਹਨ, ਜਿਸ ਨਾਲ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣ ਦਾ ਰਾਹ ਪੱਧਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਭਾਰਤ ਦੇ ਪਹਿਲਵਾਨ ਇੰਟਰਨੈਸ਼ਨਲ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਜਾ ਸਕਦੇ ਹਨ। ਸ੍ਰੀ ਰਵੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਕੁਸ਼ਤੀ ਦਾ ਭਵਿੱਖ ਸੁਰੱਖਿਅਤ ਅਤੇ ਵਧੀਆ ਹੋਵੇਗਾ। ਖਿਡਾਰੀਆਂ ਨੂੰ ਉਨ੍ਹਾਂ ਦੀ ਕੀਤੀ ਮਿਹਨਤ ਦਾ ਫਲ਼ ਜ਼ਰੂਰ ਮਿਲੇਗਾ। ਇਸ ਮੌਕੇ ਉਨ੍ਹਾਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਅਤੇ ਹੋਰ ਪ੍ਰਬੰਧਕਾਂ ਨੂੰ ਵੀ ਵਧਾਈਆਂ ਦਿੰਦਿਆਂ ਕਿਹਾ ਕਿ ਪਹਿਲਵਾਨਾਂ ਦੀ ਮਿਹਨਤ ਨੂੰ ਬਰਕਰਾਰ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਇਹ ਮੋਹਾਲੀ ਜ਼ਿਲ੍ਹੇ ਦਾ ਇੱਕੋ ਇੱਕ ਕੁਸ਼ਤੀ ਅਖਾੜਾ ਹੈ, ਜਿਸ ਵਿਚ ਪੰਜਾਬ ਹੀ ਨਹੀਂ ਬਾਹਰੀ ਸਟੇਟਾਂ ਦੇ ਪਹਿਲਵਾਨ ਵੀ ਅਭਿਆਸ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਦੇਸ਼ੀ ਕੋਚਾਂ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *