ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਾਰਚ:


ਬੀਤੇ ਦਿਨ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ ਵਿਚ ਤਾਇਨਾਤ ਸਬ ਇੰਸਪੈਕਟਰ ਪ੍ਰਤਾਪ ‘ਪਾਰਸ’ ਵੱਲੋਂ ਲਿਖੀ ਗਈ ਗ਼ਜ਼ਲਾਂ ਦੀ ਪੁਸਤਕ ‘ਹਸਰਤ’ ਸਪੈਸ਼ਲ ਡੀ ਜੀ ਪੀ ਇੰਟਰਨਲ ਸਕਿਉਰਟੀ ਸ੍ਰੀ ਆਰ ਐਨ ਢੋਕੇ ਆਈ ਪੀ ਐਸ ਵੱਲੋਂ ਆਪਣੇ ਦਫਤਰ ਵਿਚ ਇਕ ਪ੍ਰਭਾਵਸ਼ਾਲੀ ਤਰੀਕੇ ਨਾਲ ਰਿਲੀਜ਼ ਕੀਤੀ ਗਈ, ਜਿਸ ‘ਤੇ ਲੇਖਕ ਪ੍ਰਤਾਪ ਪਾਰਸ ਨੇ ਦੱਸਿਆ ਕਿ ਇਹ ਮੇਰੀ ਦੂਸਰੀ ਪੁਸਤਕ ਹੈ। ਪਹਿਲੀ ਪੁਸਤਕ ‘ਮੇਰੀਆਂ ਗ਼ਜ਼ਲਾਂ ਮੇਰੇ ਗੀਤ’ ਅਪ੍ਰੈਲ 2022 ਵਿਚ ਆਈ ਸੀ, ਜਿਸ ਨੂੰ ਪਾਠਕਾਂ ਵੱਲੋਂ ਅਥਾਹ ਪਿਆਰ ਮਿਲਣ ‘ਤੇ ਮੈਂ ਇਹ ਦੂਸਰੀ ਪੁਸਤਕ ਆਪਣੇ ਪਾਠਕਾਂ ਦੇ ਸਨਮੁੱਖ ਕਰ ਰਿਹਾ ਹਾਂ। ਇਸ ਪੁਸਤਕ ਵਿਚ ਸਮਾਜ ਵਿਚ ਵਾਪਰ ਰਹੇ ਵਰਤਾਰੇ ਨੂੰ ਬਿਆਨ ਕਰਨ ਤੋਂ ਇਲਾਵਾ ਮੈਂ ਜੀਵਨ ਦੇ ਸੂਖਮ ਪਹਿਲੂਆਂ ਨੂੰ ਵੀ ਵਰਨਣ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮੈਨੂੰ ਇਸ ਪੁਸਤਕ ਲਈ ਜਿੱਥੇ ਮਾਣਯੋਗ ਸਪੈਸ਼ਲ ਡੀ ਜੀ ਪੀ ਸਾਹਿਬ ਨੇ ਵਧਾਈ ਦਿੱਤੀ, ਉਥੇ ਮਹਿਕਮੇ ਵੱਲੋਂ ਉਤਸ਼ਾਹਿਤ ਕਰਨ ਲਈ ਬਣਦਾ ਮਾਨ ਸਨਮਾਨ ਦੇਣ ਦੀ ਗੱਲ ਵੀ ਕਹੀ।
ਇਸ ਮੌਕੇ ‘ਤੇ ਸਪੈਸ਼ਲ ਡੀ ਜੀ ਪੀ ਸ੍ਰੀ ਆਰ ਐਨ ਢੋਕੇ ਆਈ ਪੀ ਐਸ ਤੋਂ ਇਲਾਵਾ ਏ ਡੀ ਜੀ ਪੀ ਇੰਟਰਨਲ ਸਕਿਉਰਟੀ ਸ੍ਰੀ ਐਸ ਕੇ ਵਰਮਾ ਆਈ ਪੀ ਐਸ, ਏ ਆਈ ਜੀ ਕਾਊਂਟਰ ਇੰਟੈਲੀਜੈਂਸ ਸ੍ਰੀ ਕੇ ਐਸ ਗਿਲ, ਡੀ ਐਸ ਪੀ ਸ੍ਰੀ ਪਵਨ ਕੁਮਾਰ, ਡੀ ਐਸ ਪੀ ਸ੍ਰੀ ਮਨਦੀਪ ਸਿੰਘ, ਪੀ ਏ ਟੂ ਸਪੈਸ਼ਲ ਡੀ ਜੀ ਪੀ ਇੰਟਰਨਲ ਸਕਿਉਰਟੀ ਸ੍ਰੀ ਰਾਜਨ ਭੱਲਾ, ਰੀਡਰ ਸ੍ਰੀ ਗੁਰਵਿੰਦਰ ਸਿੰਘ, ਇੰਸਪੈਕਟਰ ਸੁਖਜੀਤ ਸਿੰਘ, ਇੰਸਪੈਕਟਰ ਰਵਿੰਦਰ ਸਿੰਘ, ਪੀ ਐਸ ਓ ਐਸ ਆਈ ਰਾਕੇਸ਼ ਕੁਮਾਰ, ਏ ਐਸ ਆਈ ਸੁਖਚੈਨ ਨਾਥ, ਏ ਐਸ ਆਈ ਅਮਰਜੀਤ ਸਿੰਘ, ਹੌਲਦਾਰ ਗੁਵਿੰਦਰ ਸਿੰਘ ਆਦਿ ਹਾਜ਼ਰ ਸਨ। ਪੁਸਤਕ ਰਿਲੀਜ਼ ਉਪਰੰਤ ਲੇਖਕ ਪ੍ਰਤਾਪ ਪਾਰਸ ਨੇ ਜਿਥੇ ਮਾਨ-ਸਤਿਕਾਰ ਦੇਣ ਲਈ ਸਮੂਹ ਅਫਸਰਾਂ ਦਾ ਧੰਨਵਾਦ ਕੀਤਾ, ਉੱਥੇ ਪੁਸਤਕ ਵਿਚੋਂ ਆਪਣੀਆਂ ਗ਼ਜ਼ਲਾਂ ਸੁਣਾ ਕੇ ਹਾਜ਼ਰੀਨ ਕੋਲੋਂ ਖੂਬ ਦਾਦ ਬਟੋਰੀ।

