ਚੰਡੀਗੜ੍ਹ 21 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼ਹੀਦ ਭਗਤ ਸਿੰਘ ਯੂਥ ਕਲੱਬ ਖਿਜਰਾਬਾਦ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੀ ਅੱਜ ਖਿਜਰਾਬਾਦ ਵਿਖੇ ਸ਼ੁਰੂਆਤ ਹੋ ਗਈ ਹੈ। ਤਿੰਨ ਦਿਨ ਚੱਲਣ ਵਾਲੇ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪੰਜਾਬ ਦੇ ਅਲੱਗ ਅਲੱਗ ਖੇਤਰਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਅੱਜ ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਆਪ ਆਗੂ ਗੁਰਿੰਦਰ ਸਿੰਘ ਖਿਜ਼ਰਾਬਾਦ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਚੰਗਾ ਉਪਰਾਲਾ ਦੱਸਦਿਆ ਕਿਹਾ ਹੈ ਕਿ ਖੇਡਾਂ ਅਤੇ ਪੜਾਈ ਨੌਜਵਾਨਾਂ ਦੀ ਸੋਚ ਅਤੇ ਜ਼ਿੰਦਗੀ ਨੂੰ ਬਦਲਦੀਆਂ ਹਨ, ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਖੇਡਾ ਸਭ ਤੋਂ ਜਰੂਰੀ ਹਨ। ਅੱਜ ਹੋਏ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਭਾਗੋਵਾਲ, ਖਿਜ਼ਰਾਬਾਦ ਬੀ, ਉਦੋਵਾਲ ਅਤੇ ਚਤਾਮਲੀ ਦੀਆਂ ਟੀਮਾਂ ਨੇ ਜਿੱਤ ਹਾਸਿਲ ਕੀਤੀ ਹੈ। ਇਸ ਮੌਕੇ ਹੋਰ ਵੀ ਵੱਖ ਵੱਖ ਫਸਵੇਂ ਮੁਕਾਬਲੇ ਹੋਏ ਹਨ। ਉਦਘਾਟਨ ਮੌਕੇ ਪ੍ਰਧਾਨ ਅਵਤਾਰ ਸਿੰਘ ਪਾਬਲਾ, ਸਰਪਰਸਤ ਗੁਰਿੰਦਰ ਸਿੰਘ, ਹਰਦੀਪ ਸਿੰਘ, ਸਤਿਨਾਮ ਸਿੰਘ, ਹਰਿੰਦਰ ਸਿੰਘ, ਬਲਵਿੰਦਰ ਸਿੰਘ ਭੇਲੀ, ਸਰਪੰਚ ਨਿਰਪਾਲ ਰਾਣਾ, ਗੁਰਸ਼ਰਨ ਸਿੰਘ, ਰੂਪੀ, ਸੱਤੀ, ਜੋਨੀ, ਰਵੀ, ਕਾਲਾ ਪੰਚ, ਮਾਸਟਰ ਤੇਜਿੰਦਰ ਸਿੰਘ, ਮਨਦੀਪ ਸਿੰਘ, ਬੱਬੂ ਪੰਚ, ਕ੍ਰਿਸ਼ਨ ਪੰਚ ਸਮੇਤ ਪਤਵੰਤ ਅਤੇ ਖਿਡਾਰੀ ਹਾਜ਼ਰ ਸਨ।

