www.sursaanjh.com > ਅੰਤਰਰਾਸ਼ਟਰੀ > ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ‘‘ਸ਼ਾਨ-ਏ-ਪੰਜਾਬ’’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ‘‘ਸ਼ਾਨ-ਏ-ਪੰਜਾਬ’’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

ਤਰਨਤਾਰਨ (ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ਼ ਨੂੰ ਇੱਕ ਸਾਹਿਤਕ ਇਕੱਠ ਵਿੱਚ ‘‘ਸ਼ਾਨ-ਏ-ਪੰਜਾਬਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਇਹ ਸਨਮਾਨ ਉਹਨਾਂ ਵਲੋਂ 100 ਤੋਂ ਵੱਧ ਪੁਸਤਕਾਂ ਸਾਹਿਤ ਦੀ ਝੋਲੀ ਵਿੱਚ ਪਾਉਣ, ਵੱਖ-ਵੱਖ ਅਖਬਾਰਾਂ ਵਿੱਚ ਅਨੇਕਾਂ ਸਾਰਥਕ ਲੇਖ ਛਪਣ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ‘‘ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਪੰਜਾਬ ਦੇ ਨਾਮੀ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਇਹ ਸਨਮਾਨ ਸੰਸਥਾ ਦੇ ਪ੍ਰਧਾਨ ਗਿਆਨੀ ਹਰਭਜਨ ਸਿੰਘ ਭਗਰੱਥ ਅਤੇ ਵਿਸ਼ੇਸ਼ ਮਹਿਮਾਨ ਡਾ. ਦਵਿੰਦਰ ਸਿੰਘ ਸੈਫ਼ੀ ਜੀ ਸਮੇਤ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਭੇਟ ਕੀਤਾ ਗਿਆ| ਇਸ ਸਨਮਾਨ ਵਿੱਚ ਉਹਨਾਂ ਨੂੰ ਸਨਮਾਨ ਚਿੰਨ, ਸ਼ਾਲ ਅਤੇ ਪੁਸਤਕਾਂ ਦੇ ਸੈੱਟ ਦਿੱਤੇ ਗਏ।

ਸਮਾਗਮ ਦੇ ਆਰੰਭ ਵਿੱਚ ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਭਗਰੱਥ ਨੇ ਪ੍ਰਿੰਸੀਪਲ ਗੋਸਲ, ਦੂਜੇ ਮਹਿਮਾਨਾਂ ਅਤੇ ਸਮੂਹ ਸਾਹਿਤਕਾਰਾਂ ਨੂੰ ਜੀ ਆਇਆਂ ਆਖਦੇ ਹੋਏ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀਆਂ ਸਾਹਿਤਕ, ਸਮਾਜਿਕ ਅਤੇ ਸਿੱਖਿਆ ਸਬੰਧੀ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਅਤੇ ਪ੍ਰਿੰ. ਗੋਸਲ ਨੂੰ ਸੌ ਤੋਂ ਵੱਧ ਪੁਸਤਕਾਂ ਲਿਖਣ ਲਈ ਵਧਾਈ ਦੇਂਦੇ ਹੋਏ ਉਹਨਾਂ ਨੂੰ ‘‘ਸ਼ਾਨ-ਏ-ਪੰਜਾਬ’’ ਅਵਾਰਡ ਦੇਣ ਲਈ ਸੰਸਥਾ ਦੇ ਫੈਸਲੇ ਦਾ ਐਲਾਨ ਕੀਤਾ। ਇਸ ਮੌਕੇ ਤੇ ਪ੍ਰਿੰ. ਗੋਸਲ ਦੇ ਨਾਲ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਉਪ ਪ੍ਰਧਾਨ ਭੁਪਿੰਦਰ ਭਾਗੋਮਾਜਰੀਆ ਵੀ ਹਾਜ਼ਰ ਸਨ|

ਸਮਾਗਮ ਦੌਰਾਨ ਸ਼ਾਨਦਾਰ ਕਵੀ ਦਰਬਾਰ ਵਿੱਚ ਜਗਤਾਰ ਸਿੰਘ ਜ’ਗ ਵਲੋਂ ਪ੍ਰਿੰ. ਗੋਸਲ ਰਚਿਤ 100ਵੀਂ ਪੁਸਤਕ ਵਿਚੋਂ ਦੋ ਧਾਰਮਿਕ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਤੋਂ ਬਾਅਦ ਭੁਪਿੰਦਰ ਭਾਗੋਮਾਜਰੀਆ ਨੇ ਆਪਣੇ ਦੋ ਗੀਤ ਗਾ ਕੇ ਸਰੋਤਿਆਂ ਤੋਂ ਖੂਬ ਵਾਹ-ਵਾਹ ਬਟੋਰੀ। ਇਸ ਸਮਾਗਮ ਵਿੱਚ ਬਲਬੀਰ ਸਿੰਘ ਭੈਲ ਪੰਜਾਬੀ ਸਾਹਿਤ ਸਭਾ, ਕੰਵਲਜੀਤ ਢਿੱਲੋਂ, ਕਰਮ ਸਿੰਘ ਮਾਹਲ, ਬਲਕਾਰ ਸਿੰਘ, ਚਰਨ ਸਿੰਘ, ਤਿਲਕਰਾਜ ਕੌਂਸਲਰ, ਗੁਰਭੇਜ਼ ਸਿੰਘ ਕੌਂਸਲਰ, ਰਘਬੀਰ ਸਿੰਘ ਅਨੰਦ, ਵਰਨ ਸੂਦ ਅਤੇ ਬਹੁਤ ਸਾਰੇ ਪੰਜਾਬ ਦੇ ਨਾਮੀ ਸਾਹਿਤਕਾਰ, ਬੁੱਧੀਜੀਵੀ ਹਾਜ਼ਰ ਸਨ। ਇਸ ਸਮਾਗਮ ਵਿੱਚ ਡਾ. ਦਵਿੰਦਰ, ਸੈਫ਼ੀ ਵਿਸ਼ੇਸ਼ ਮਹਿਮਾਨ ਨੂੰ ਮੁੱਖ ਮਹਿਮਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਭਗਰੱਥ ਵਲੋਂ ਗੁਰਬਖਸ਼ ਸਿੰਘ ਪ੍ਰੀਤ ਲੜੀ ਪੁਰਸਕਾਰ ਵੀ ਦਿੱਤਾ ਗਿਆ। ਬਹੁਤ ਸਾਰੇ ਕਵੀਆਂ ਅਤੇ ਗਾਇਕਾਂ ਜਿਹਨਾਂ ਵਿੱਚ ਭਿੰਦਰ ਭਾਗੋਮਾਜਰੀਆ, ਜਗਤਾਰ ਸਿੰਘ ਜ’ਗ, ਕੰਵਲਜੀਤ ਢਿੱਲੋਂ ਸ਼ਾਮਲ ਸਨ, ਨੂੰ ਵੀ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ|

ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ‘‘ਸਾਹਿਤਕ ਸਿਤਾਰੇ ਮੰਚ ’’ ਦਾ ਉਹਨਾਂ  ਨੂੰ ਸ਼ਾਨ-ਏ-ਪੰਜਾਬ ਐਵਾਰਡ ਦੇਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਾਹਿਤ ਅਤੇ ਸਮਾਜ ਸੇਵਾ ਦੋ ਅਨਿੱਖੜਵੇ ਪਹਿਲੂ ਹਨ ਅਤੇ ਹਰ ਸਾਹਿਤਕਾਰ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਤੋਂ ਵੱਧ ਰੁਚੀ ਦਿਖਾਉਣੀ ਚਾਹੀਦੀ ਹੈ। ਸਾਹਿਤਕਾਰਾਂ ਦੀ ਕਲਮ ਹੀ ਸਮਾਜ ਨੂੰ ਨਵੀਂ ਸੇਧ ਅਤੇ ਨਰੋਆਪਨ ਪ੍ਰਦਾਨ ਕਰ ਸਕਦੀ ਹੈ। ਉਹਨਾਂ ਨੇ ਹਰਭਜਨ ਸਿੰਘ ਭਗਰੱਥ ਦੇ ਸਫਰਨਾਮਿਆਂ ਦਾ ਜ਼ਿਕਰ ਕਰਕੇ ਹੋਏ ਉਹਨਾਂ ਨੂੰ ਵਧਾਈ ਦਿੱਤੀ। ਸੰਸਥਾ ਦੇ ਉਪ ਪ੍ਰਧਾਨ ਸ੍ਰੀ ਰਘਬੀਰ ਸਿੰਘ ਅਨੰਦ ਵਲੋਂ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਉਂਦੇ ਹ’ਏ ਧੰਨਵਾਦੀ ਸ਼ਬਦ ਆਖ ਕੇ ਸਭ ਦਾ ਧੰਨਵਾਦ ਕੀਤਾ ਗਿਆ।

ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ‘‘ਸ਼ਾਨ-ਏ-ਪੰਜਾਬ’’ ਅਵਾਰਡ  ਨਾਲ ਸਨਮਾਨਿਤ ਕਰਦੇ  ਹੋਏ ਵਿਸ਼ੇਸ਼ ਮਹਿਮਾਨ ਡਾ.ਦਵਿੰਦਰ ਸੈਫ਼ੀ ਅਤੇ ਗਿਆਨੀ ਹਰਭਜਨ ਸਿੰਘ ਭਗਰੱਥ ਅਤੇ ਦੂਜੇ ਅਹੁਦੇਦਾਰ।

Leave a Reply

Your email address will not be published. Required fields are marked *