ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਾਰਚ:


ਬੀਤੇ ਦਿਨੀਂ ਸਾਹਿਤਕ ਸੰਥ ਖਰੜ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਸੱਥ ਵੱਲੋਂ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ ਗਿਆ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮਿੰਨੀ ਕਹਾਣੀ ਸੰਗ੍ਰਹਿ ਲਈ ਕੋਈ ਵੀ ਚਾਹਵਾਨ ਲੇਖਕ ਆਪਣੀਆਂ ਲਿਖੀਆਂ ਤਿੰਨ ਕਹਾਣੀਆਂ ਭੇਜ ਸਕਦਾ ਹੈ। ਉਨ੍ਹਾਂ ਕਹਾਣੀਆਂ ਵਿੱਚੋਂ ਛਪਣਯੋਗ ਦੋ ਕਹਾਣੀਆਂ ਨੂੰ ਸੰਗ੍ਰਹਿ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਰ ਇੱਕ ਕਹਾਣੀ ਪੁਸਤਕ ਦੇ ਇੱਕ ਪੰਨੇ ਤੱਕ ਸੀਮਿਤ ਹੋਵੇਗੀ। ਕਹਾਣੀਆਂ ਦੀ ਚੋਣ ਲਈ ਸੰਪਾਦਕੀ ਬੋਰਡ ਵੱਲੋਂ ਅੰਤਿਮ ਫੈਸਲਾ ਕੀਤਾ ਜਾਵੇਗਾ। ਇਹ ਕਹਾਣੀਆਂ ਮਿਤੀ 20.4.2025 ਨੂੰ ਹੋਣ ਵਾਲੀ ਸੱਥ ਦੀ ਮਾਸਿਕ ਮੀਟਿੰਗ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਭੇਜੀਆਂ ਜਾ ਸਕਦੀਆਂ ਹਨ। ਕਹਾਣੀਆਂ ਟਾਇਪ ਕਰਕੇ ਹੀ ਭੇਜੀਆਂ ਜਾਣ। ਮਿੰਨੀ ਕਹਾਣੀਆਂ ਤੇ ਇੱਕ ਫੋਟੋ ਨਾਮਵਾਰ ਕਹਾਣੀਕਾਰ ਗੁਰਮੀਤ ਸਿੰਗਲ ਜੀ ਦੀ ਈ-ਮੇਲ: gurmitsingh3065@gmail.com ‘ਤੇ ਭੇਜੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਪੁਸਤਕ ਛਪਣ ਉਪਰੰਤ ਖਰੜ ਵਿਖੇ ਰਿਲੀਜ਼ ਸਮਾਰੋਹ ’ਤੇ ਛਪਣ ਵਾਲੇ ਹਰ ਲੇਖਕ ਨੂੰ ਇੱਕ ਪੁਸਤਕ ਦਿੱਤੀ ਜਾਵੇਗੀ। ਲੇਖਕ ਨੂੰ ਇਸ ਲਈ 500/- ਰੁਪਏ (ਪੰਜ ਸੌ ਰੁਪਏ) ਦੀ ਰਾਸ਼ੀ ਦਾ ਵਿੱਤੀ ਸਹਿਯੋਗ ਦੇਣਾ ਹੋਵੇਗਾ। ਇਹ ਵਿੱਤੀ ਸਹਿਯੋਗ ਰਾਸ਼ੀ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਦੇ ਮੋਬਾਈਲ ਨੰਬਰ 98888-42244 ਜਾਂ ਗੂਗਲ ਪੇਅ ਸਕੈਨਰ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਰਚਨਾਵਾਂ ਵੀ ਇਸੇ ਮੋਬਾਈਲ ਨੰਬਰ ’ਤੇ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਫ਼ੋਨ ਨੰਬਰਾਂ ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਪਿਆਰਾ ਸਿੰਘ ਰਾਹੀ, ਸਕੱਤਰ – ਮੋ. ਨੰ.94638-37388
ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ – ਮੋ. ਨੰ. 98888-42244

