ਚੰਡੀਗੜ੍ਹ 31 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਈਦ ਉਲ ਫਿਤਰ ਦਾ ਤਿਉਹਾਰ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਮੁੱਲਾਂਪੁਰ ਗਰੀਬਦਾਸ ਸਮੇਤ ਮਾਜਰੀ, ਖਿਜ਼ਰਾਬਾਦ, ਸਿਆਲਬਾ, ਚਾਹੜਮਾਜਰਾ, ਸਿਸਵਾਂ, ਸੰਗਾਲਾਂ, ਮਾਣਕਪੁਰ ਸ਼ਰੀਫ ‘ਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਮਹਿਮਾਨਾਂ ਵਿੱਚ ਲਖਵਿੰਦਰ ਕੌਰ ਗਰਚਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਪ੍ਰਭਜੋਤ ਕੌਰ ਅਤੇ ਭਾਜਪਾ ਆਗੂ ਅਰਵਿੰਦਪੁਰੀ, ਖਵਾਜਾ ਖਾਨ, ਅਬਦੁਲ, ਸਤਾਰ, ਇਕਬਾਲ ਖਾਨ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।
ਇਸ ਮੌਕੇ ਚਾਹੜ ਮਾਜਰਾ ਦੀ ਸਰਪੰਚ ਸ਼੍ਰੀਮਤੀ ਪ੍ਰਵੀਨ ਅਤੇ ਪੰਚਾਇਤ ਮੈਂਬਰ ਦਰਸ਼ਨ ਖਾਨ, ਮੁਹੰਮਦ ਸਦੀਕ, ਸਾਬਕਾ ਪੰਚ ਮੁਹੰਮਦ ਰਫੀ, ਹੈਦਰ ਅਲੀ, ਰਜਾਕਲੀ ਸਾਬਕਾ ਪੰਚ, ਕੇਸਰ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਨੰਬਰਦਾਰ ਜਸਵੀਰ ਸਿੰਘ, ਪ੍ਰਧਾਨ ਬਹਾਦਰ ਖਾਨ, ਰਬੀ ਸਿੰਘ ਅਤੇ ਪਿੰਡ ਦੇ ਵੱਡੀ ਗਿਣਤੀ ਬਜ਼ੁਰਗ, ਮਾਤਾਵਾਂ, ਭੈਣਾਂ ਨੇ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਰਤਵਾੜਾ ਸਾਹਿਬ ਟਰੱਸਟ ਤੋਂ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਤਿਉਹਾਰ ਦੀ ਵਧਾਈ ਦਿੱਤੀ।

