www.sursaanjh.com > ਅੰਤਰਰਾਸ਼ਟਰੀ > ਪੁਸਤਕ ‘ਵੂਈ ਆਰ ਸੋਢੀਜ’ ਲੋਕ ਅਰਪਿਤ ਹੋਈ – ਸੋਢੀ ਵੰਸ਼ ਨਾਲ ਸਬੰਧਿਤ ਇਹ ਕਿਤਾਬ ਅਨਮੋਲ ਖ਼ਜ਼ਾਨਾ ਹੈ: ਰਾਣਾ ਸੋਢੀ                       

ਪੁਸਤਕ ‘ਵੂਈ ਆਰ ਸੋਢੀਜ’ ਲੋਕ ਅਰਪਿਤ ਹੋਈ – ਸੋਢੀ ਵੰਸ਼ ਨਾਲ ਸਬੰਧਿਤ ਇਹ ਕਿਤਾਬ ਅਨਮੋਲ ਖ਼ਜ਼ਾਨਾ ਹੈ: ਰਾਣਾ ਸੋਢੀ                       

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 4 ਅਪ੍ਰੈਲ:
ਸੋਢੀ ਵੰਸ਼ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਸ਼੍ਰੀ ਲਵ ਤੋਂ ਸ਼ੁਰੂ ਹੋਇਆ ਅਤੇ ਦੂਜੇ ਪੁੱਤਰ ਸ਼੍ਰੀ ਕੁਸ਼ ਤੋਂ ਬੇਦੀ ਕੁਲ ਸ਼ੁਰੂ ਹੋਈ। ਪ੍ਰੈੱਸ ਕਲੱਬ ਚੰਡੀਗੜ ਵਿਖੇ ਆਯੋਜਿਤ ਵਿਸੇਸ਼ ਸਮਾਗਮ ਵਿੱਚ ਬੋਲਦਿਆਂ ਆਪਣੀ ਅੰਗਰੇਜੀ ਦੀ ਕਿਤਾਬ ‘ਵੂਈ ਆਰ ਸੋਢੀਜ਼’ ਦੇ ਲਿਖਾਰੀ ਮਨਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਹ ਸੋਢੀ ਵੰਸ਼ ਦਾ ਪੂਰਾ ਕੁਰਸੀ ਨਾਮਾ ਹੈ ਜੋ ਇੱਕ ਇਤਿਹਾਸਿਕ ਪੁਸਤਕ ਹੋਵੇਗੀ। ਇਸ ਕਿਤਾਬ ਦੀ ਘੁੰਡ ਚੁਕਾਈ ਸਾਬਕਾ ਮੰਤਰੀ ਪੰਜਾਬ ਤੇ ਭਾਜਪਾ ਦੇ ਰਾਸ਼ਟਰੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ।  ਸਮਾਰੋਹ ਵਿੱਚ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਸਵਿੰਦਰ ਸਿੰਘ ਸੋਢੀ, ਲੋਕ ਸੰਪਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਵਿਮਲ ਸੇਤੀਆਂ, ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਸੋਢੀ ਦੀ ਦੋਹਤੀ ਤੇ ਸੁਨੈਣੀ ਗੁਲੇਰੀਆ ਤੇ ਰਘੁਮੀਤ ਸਿੰਘ ਸੋਢੀ ਵਿਸ਼ੇਸ਼ ਮਹਿਮਾਨ ਸਨ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਕਿਤਾਬ ਸਾਡੇ ਖ਼ਾਨਦਾਨ ਦਾ ਬਹੁਮੁੱਲਾ ਖ਼ਜ਼ਾਨਾ ਸਾਬਤ ਹੋਏਗੀ। ਉਹਨਾਂ ਕਿਹਾ ਕਿ ਗੁਰੂ ਹਰਸਹਾਇ ਵਿੱਚ ਸਾਡੇ ਕੋਲ ਸਤਾਰਵੀਂ ਸਦੀ ਦੀ ਹਵੇਲੀ ਮੌਜੂਦ ਹੈ, ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਵਸਤਰ ਅਤੇ ਪੋਥੀ ਮਾਲਾ ਮੌਜੂਦ ਹੈ। ਭਾਰਤ ਸਰਕਾਰ ਨੂੰ  ਅਜਿਹੀਆਂ ਇਮਾਰਤਾਂ ਦੀ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ।
ਲੋਕ ਗਾਇਕਾ ਸੁਨੈਣੀ ਗੁਲੇਰੀਆ ਨੇ ਕਿਹਾ ਕਿ ਉਸ ਦੇ ਨਾਨਾ ਜੋਗਿੰਦਰ ਸਿੰਘ ਸੋਢੀ ਦਿੱਲੀ ਯੁਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੇਸਰ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੋਰ ਵੀ ਸੋਢੀਆਂ ਦੀ ਧੀ ਸੀ। ਕਿਤਾਬ ਦੇ ਲੇਖਕ ਮਨਜਿੰਦਰ ਸਿੰਘ ਸੋਢੀ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਡਾ ਜਗਜੀਤ ਕੌਰ, ਹਰਜੀਤ ਕੋਰ ਸੋਢੀ, ਆਬਕਾਰੀ ਅਫਸਰ ਹਰਜੋਤ ਸਿੰਘ ਬੇਦੀ, ਪ੍ਰਦੀਪ ਸਿੰਘ ਸੋਢੀ, ਐਡਵੋਕੇਟ ਨਵਨੀਤ ਸੋਢੀ ਤੇ ਬਬੀਤਾ ਸੋਢੀ ਵੀ ਮੌਜੂਦ ਸਨ। ਇਸ ਕਿਤਾਬ ਨੂੰ ਅੇਮੇਜੋਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਫੋਟੋ: ਕਿਤਾਬ  ‘ਵੂਈ ਆਰ ਸੋਡੀਜ’ ਨੂੰ ਲੋਕ ਅਰਪਿਤ ਕੀਤੇ ਜਾਣ ਦਾ ਦ੍ਰਿਸ਼ (ਚੌਹਾਨ)।

Leave a Reply

Your email address will not be published. Required fields are marked *